ਫੁੱਲਾਂਵਾਲ, 23 ਅਕਤੂਬਰ (ਮਨਜੀਤ ਸਿੰਘ ਦੁੱਗਰੀ)-200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਪੈਂਦੇ ਬਸੰਤ ਐਵਨਿਊ ਦੇ ਸਾਈਾ ਮੰਦਿਰ ਨੇੜਲੇ ਨੰਨੇ੍ਹ ਮੁੰਨੇ ਬੱਚਿਆਂ ਨੂੰ ਆਪਣੀ ਪੜ੍ਹਾਈ ਲਈ ਸਕੂਲੀ ਦਾਖਲਿਆਂ ਲਈ ਤਿਆਰ ਕਰਨ ਦੇ ਮਕਸਦ ਨਾਲ ਮੁੱਢਲੀ ਜਾਣਕਾਰੀ ਵਿਚ ਪਰਪੱਕ ਬਣਾਉਣ ਲਈ ਅਹਿਮ ਜਿੰਮੇਵਾਰੀ ਨਿਭਾ ਰਹੇ ਕਿੰਡਜ਼ ਪੋਪੀਨ ਪਲੇਅ ਵੇਅ ਸਕੂਲ ਵਿਖੇ ਨੰਨੇ੍ਹ ਮੁੰਨੇ ਬੱਚਿਆਂ ਨੇ ਸਕੂਲ ਪ੍ਰਬੰਧਕਾਂ ਦੀ ਦੇਖ ਰੇਖ ਹੇਠ ਦੀਵਾਲੀ ਦਾ ਤਿਉਹਾਰ ਬਾੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ | ਨੰਨੇ੍ਹ ਮੁੰਨੇ ਬੱਚੇ ਰੰਗ ਬਿਰੰਗੇ ਕੱਪੜੇ ਪਹਿਣ ਕੇ ਸਕੂਲ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਹੱਸਦਿਆਂ ਖੇਡਦਿਆਂ ਕੂਬ ਰੰਗ ਬੰਨਿ੍ਹਆਂ | ਇਸ ਮੌਕੇ ਪਿ੍ੰਸੀਪਲ ਪੂਜਾ ਅਰੋੜਾ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦੀਵਾਲੀ, ਵਿਸ਼ਵਕਰਮਾ ਡੇਅ ਅਤੇ ਭਾਈ ਦੂਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਅਧਿਆਪਕਾ ਨਵਨੀਤ ਕੌਰ, ਨਵਦੀਪ ਕੌਰ, ਕੋਮਲਪ੍ਰੀਤ ਕੌਰ, ਜਸਵਿੰਦਰ ਕੌਰ ਆਦਿ ਵੀ ਹਾਜ਼ਰ ਰਹੀਆਂ |