ਲੁਧਿਆਣਾ, 23 ਅਕਤੂਬਰ (ਜਸਵਿੰਦਰ ਸਿੰਘ)-ਸ਼ਾਸਤਰੀ ਬੈਡਮਿੰਟਨ ਹਾਲ ਵਿਚ ਸ਼ੁਰੂ ਹੋਏ ਜ਼ਿਲ੍ਹਾ ਪੱਧਰੀ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਕੀਤਾ ਗਿਆ¢ਇਸ ਮÏਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਬੈਡਮਿੰਟਨ ਖੇਡ ਕੇ ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ ¢ ਇਸ ਟੂਰਨਾਮੈਂਟ 'ਚ ਸਾਰੇ ਉਮਰ ਦੇ ਗਰੁੱਪਾਂ 'ਚ 600 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ ¢ ਇਹ ਟੂਰਨਾਮੈਂਟ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਬਣਾਈ ਗਈ ਇੰਟਰਮ ਕਮੇਟੀ ਦੀ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ ¢ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਇਸ ਟੂਰਨਾਮੈਂਟ ਦੇ ਡਰਾਅ ਪਾਏ ਗਏ¢ ਇਹ ਪਹਿਲੀ ਵਾਰ ਹੈ ਕਿ ਇਹ ਡਰਾਅ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਦਿੱਤੇ ਗਏ ਸਾਫ਼ਟਵੇਅਰ ਮੁਤਾਬਿਕ ਕੰਪਿਊਟਰ 'ਤੇ ਪਾਏ ਗਏ ਹਨ ਅਤੇ ਉਸ ਸਮੇਂ ਵੱਡੀ ਗਿਣਤੀ ਵਿਚ ਬੈਡਮਿੰਟਨ ਕੋਚ, ਖਿਡਾਰੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਉੱਥੇ ਹਾਜ਼ਰ ਸਨ ¢ ਇਹ ਟੂਰਨਾਮੈਂਟ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਖ਼ਾਸ ਤÏਰ 'ਤੇ ਬਣਾਈ ਗਈ ਇੰਟਰਮ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ, ਜਿਸ ਦੀ ਪ੍ਰਬੰਧਕ ਸੈਕਟਰੀ ਡਾਕਟਰ ਸੁਲਭਾ ਜਿੰਦਲ ਹੈ | ਇਹ ਟੂਰਨਾਮੈਂਟ 26 ਅਕਤੂਬਰ ਤੱਕ ਚੱਲੇਗਾ¢ ਅਖੀਰਲੇ ਦਿਨ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ | ਪਹਿਲਾ ਇਨਾਮ 5100 ਰੁਪਏ, ਦੂਜਾ ਇਨਾਮ 3100 ਰੁਪਏ ਤੇ ਤੀਸਰੇ ਨੰਬਰ 'ਤੇ ਆਉਣ ਵਾਲੇ ਖਿਡਾਰੀਆਂ ਨੂੰ ਤੋਹਫ਼ੇ ਦਿੱਤੇ ਜਾਣਗੇ ¢ ਇਸ ਤੋਂ ਇਲਾਵਾ ਕੁੱਝ ਵਰਗ 'ਚ ਖਿਡਾਰੀਆਂ ਨੂੰ ਸਾਈਕਲ ਵੀ ਇਨਾਮ ਵਜੋਂ ਦਿੱਤੇ ਜਾਣੇ ਹਨ ¢ ਇਹ ਵੀ ਪਹਿਲੀ ਵਾਰੀ ਹੈ ਕਿ ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਟੂਰਨਾਮੈਂਟ ਕਰਾਉਣ ਦੇ ਲਈ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਤੋਂ ਮਨਜ਼ੂਰ ਸ਼ੁਦਾ ਰੈਫ਼ਰੀ ਬੁਲਾਏ ਗਏ ਹਨ¢ ਖਿਡਾਰੀਆਂ ਨੂੰ ਡਾਕਟਰੀ ਸਹੂਲਤ ਦੇਣ ਲਈ ਟੂਰਨਾਮੈਂਟ ਦÏਰਾਨ ਫਿਜੀਓਥੈਰਪਿਸ਼ਟ ਵੀ ਉਪਲਬਧ ਰਹਿਣਗੇ ¢ ਟੂਰਨਾਮੈਂਟ ਦÏਰਾਨ ਖਿਡਾਰੀਆਂ ਲਈ ਉਚੇਚੇ ਤÏਰ 'ਤੇ ਖਾਣੇ ਦੇ ਨਾਲ ਨਾਲ ਫਲ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ ¢ ਅੱਜ ਦੀ ਹੋਈ ਮੀਟਿੰਗ ਦੇ ਵਿਚ ਪ੍ਰਬੰਧਕੀ ਸਕੱਤਰ ਸੁਲਭਾ ਜਿੰਦਲ, ਬਿਲਾਸ, ਮਹਿੰਦਰ ਸਿੰਘ ਗਰੇਵਾਲ, ਵਿਪਨ ਡਾਬਰ, ਸੰਜੀਵ ਕੁਮਾਰ ਸੋਨੂੰ, ਗਗਨ ਕਪਿਲਾ, ਦਿਨੇਸ਼ ਕੁਮਾਰ, ਅਖੰਡ ਪ੍ਰਤਾਪ ਆਦਿ ਹਾਜ਼ਰ ਸਨ¢