23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੀ.ਟੀ. ਯੂਨੀਵਰਸਿਟੀ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ 'ਚ ਸ਼ਾਨਦਾਰ ਸਮਾਗਮ <br/>

ਅਜੀਤ ਡੈਸਕ 24-10-2025
ਜਲੰਧਰ, 23 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਨੇ ਹਾਲ ਹੀ ਵਿੱਚ 'ਰੂਬਰੂ-ਦ ਫ੍ਰੈਸ਼ਰਜ਼ ਮਾਸਕੇਰੇਡ ਨਾਈਟ' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਨੂੰ ਸਟੂਡੈਂਟ ਵੇਲਫੇਅਰ ਡਿਵੀਜ਼ਨ ਵੱਲੋਂ ਨਵੇਂ ਸੀਟੀਅਨਜ਼ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਾਨਦਾਰ ਫੈਸ਼ਨ ਸ਼ੋਅ ਨਾਲ ਹੋਈ, ਜਿਸ ਵਿੱਚ ਫ੍ਰੈਸ਼ਰਜ਼ ਨੇ ਰੈਂਪ 'ਤੇ ਆਤਮ ਵਿਸ਼ਵਾਸ ਅਤੇ ਅੰਦਾਜ਼ ਦੇ ਨਾਲ ਕਦਮ ਰੱਖੇ ਅਤੇ ਸ਼ਾਮ ਨੂੰ ਗਲੈਮਰਸ ਬਣਾਇਆ | ਇਸ ਤੋਂ ਬਾਅਦ ਸੱਭਿਆਚਾਰਕ ਨਾਚ, ਭੰਗੜਾ ਅਤੇ ਲਾਈਵ ਬੈਂਡ ਪਰਫਾਰਮੈਂਸ ਨੇ ਦਰਸ਼ਕਾਂ ਨੂੰ ਪੂਰੀ ਰਾਤ ਉਤਸ਼ਾਹਿਤ ਅਤੇ ਖੁਸ਼ ਰੱਖਿਆ | ਪ੍ਰੋਗਰਾਮ ਵਿੱਚ ਇੱਕ ਆਕਰਸ਼ਕ ਸਕਿੱਟ ਨੇ ਵੀ ਦਰਸ਼ਕਾਂ ਨੂੰ ਭਾਵਨਾਤਮਕ ਅਤੇ ਮਨੋਰੰਜਕ ਅਨੁਭਵ ਦਿੱਤਾ | ਪ੍ਰੋਗਰਾਮ ਵਿੱਚ ਵਾਈਸ ਚਾਂਸਲਰ ਡਾ. ਨਿਤਿਨ ਤੰਡਨ, ਪ੍ਰੋ ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ ਅਤੇ ਰਜਿਸਟਰਾਰ ਸੰਜਯ ਖੰਡੂਰੀ ਮੌਜੂਦ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਉਰਜਾ ਅਤੇ ਟੈਲੰਟ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਉਤਸ਼ਾਹਿਤ ਕਰਨ 'ਚ ਅਹਿਮ ਰੋਲ ਅਦਾ ਕਰਦਾ ਹੈ | ਸਟੂਡੈਂਟ ਵੇਲਫੇਅਰ ਡਿਵੀਜ਼ਨ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਵੀ ਭਾਗੀਦਾਰਾਂ ਅਤੇ ਆਯੋਜਕਾਂ ਦੀ ਪ੍ਰਸ਼ੰਸਾ ਕੀਤੀ | 'ਇਸ ਪ੍ਰੋਗਰਾਮ ਨੇ ਸਾਡੇ ਜਵਾਨ ਸੀ ਟੀਅਨਜ਼ ਦੀ ਉਰਜਾ ਅਤੇ ਜੋਸ਼ ਨੂੰ ਸੁੰਦਰ ਤਰੀਕੇ ਨਾਲ ਪੇਸ਼ ਕੀਤਾ |

ਪਿਛਲੀ ਖ਼ਬਰ ਲਿਟਲ ਲਰਨਰਜ਼ ਪ੍ਰੀ-ਸਕੂਲ ਵਿਖੇ ਦੀਵਾਲੀ ਦੇ ਜਸ਼ਨ ਮਨਾਏ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਡਿਪਟੀ ਕਮਿਸ਼ਨਰ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।