ਆਲਮਗੀਰ, 23 ਅਕਤੂਬਰ (ਜਰਨੈਲ ਸਿੰਘ ਪੱਟੀ)-ਦੀਵਾਲੀ ਦੇ ਜਸ਼ਨ ਦੇ ਮÏਕੇ ਲਿਟਲ ਲਰਨਰਜ਼ ਪ੍ਰੀ-ਸਕੂਲ ਖ਼ੁਸ਼ੀਆਂ ਦੇ ਰੰਗ ਅਤੇ ਤਿਉਹਾਰਾਂ ਦੀ ਰÏਣਕ ਨਾਲ ਜਗਮਗਾ ਉੱਠਿਆ ¢ ਸਕੂਲ ਦੇ ਵਿਹੜੇ ਨੂੰ ਰÏਸ਼ਨੀਆਂ, ਦੀਵਿਆਂ ਅਤੇ ਰੰਗੋਲੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਛੋਟੇ ਵਿਦਿਆਰਥੀਆਂ ਲਈ ਖ਼ੁਸ਼ੀ ਭਰਿਆ ਮਾਹÏਲ ਦੇਖਣ ਨੂੰ ਮਿਲ ਰਿਹਾ ਸੀ ¢ ਜਸ਼ਨ ਦੀ ਮੁੱਖ ਖਿੱਚ ਭਗਵਾਨ ਸ੍ਰੀ ਰਾਮ, ਲਕਸ਼ਮਣ ਅਤੇ ਦੇਵੀ ਸੀਤਾ ਮਾਤਾ ਦੇ ਰਵਾਇਤੀ ਪਹਿਰਾਵੇ 'ਚ ਸਜੇ ਬੱਚਿਆਂ ਦੀ ਉਤਸ਼ਾਹੀ ਭਾਗੀਦਾਰੀ ਸੀ, ਜਿਸ ਨੇ ਦੀਵਾਲੀ ਦੀ ਭਾਵਨਾ ਅਤੇ ਰਾਮਾਇਣ ਦੀ ਮਹਾਂਕਾਵਿ ਕਹਾਣੀ ਨੂੰ ਜੀਵਤ ਕੀਤਾ ¢ ਉਨ੍ਹਾਂ ਦੇ ਪਹਿਰਾਵੇ ਅਤੇ ਨੰਨ੍ਹੀਂ ਮੁਸਕਰਾਹਟਾਂ ਨੇ ਤਿਉਹਾਰਾਂ ਨਵਾਂ ਅਧਿਆਇ ਜੋੜਿਆ ¢ ਸੱਭਿਆਚਾਰਕ ਜਸ਼ਨ ਦੇ ਹਿੱਸੇ ਵਜੋਂ, ਬੱਚਿਆਂ ਨੇ ਇਕ ਵਿਸ਼ੇਸ਼ ਮਾਂ ਲਕਸ਼ਮੀ ਦੀ ਪੂਜਾ ਵਿਚ ਹਿੱਸਾ ਲਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ¢ ਇਸ ਜਸ਼ਨ ਦੀ ਸ਼ੁੱਭ ਆਰੰਭਤਾ ਡਾਇਰੈਕਟਰ ਪਰਵਿੰਦਰ ਕੌਰ ਨੇ ਕੀਤੀ, ਜਿਨ੍ਹਾਂ ਨੇ ਇਸ ਸ਼ੁੱਭ ਮÏਕੇ 'ਤੇ ਸਾਰਿਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ |