ਡਾਬਾ/ਲੁਹਾਰਾ, 23 ਅਕਤੂਬਰ (ਕੁਲਵੰਤ ਸਿੰਘ ਸੱਪਲ)-ਦੁਨੀਆਂ ਭਰ 'ਚ ਕਿਰਤੀਆਂ ਦੇ ਗੁਰੂ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸਰਦਾਰ ਪੇਪਰ ਬੋਰਡ ਇੰਡਸਟਰੀ ਵਿਖੇ ਨੌਜਵਾਨ ਨਾਮੀ ਸਮਾਜ ਸੇਵੀ ਆਗੂ ਗੁਰਦੇਵ ਸਿੰਘ ਗਗਨ ਮਰਜਾਰਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਬਾਬਾ ਜੀ ਦੀ ਆਰਤੀ ਕਰਕੇ ਦੁਨੀਆਂ ਭਰ ਦੇ ਵਿਚ ਵਸਦੇ ਕਿਰਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਗਗਨ ਮਰਜਾਰਾ ਨੇ ਦੱਸਿਆ ਕਿ ਦੁਨੀਆਂ ਭਰ ਵਿਚ ਵਸਦੇ ਕਿਰਤੀ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਆਪਣੇ ਕੰਮਕਾਜੀ ਸੰਦਾ ਨੂੰ ਸਾਫ ਕਰਕੇ ਅਤੇ ਧੂਪ, ਅਗਰਬੱਤੀ ਕਰਕੇ ਬਾਬਾ ਜੀ ਨੂੰ ਧਿਆਉਂਦੇ ਹਨ |