23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਰਕਾਰੀ ਕਾਲਜ ਲੜਕੀਆਂ ਨੇ ਜ਼ੋਨ-2 'ਚ ਜਿੱਤੀ ਦੂਜੀ ਰਨਰਅਪ ਟਰਾਫ਼ੀ <br/>

ਅਜੀਤ ਡੈਸਕ 24-10-2025
ਲੁਧਿਆਣਾ, 23 ਅਕਤੂਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਦੁਆਰਾ ਐਸ.ਸੀ.ਡੀ. ਸਰਕਾਰੀ ਕਾਲਜ, ਵਿਖੇ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਜ਼ੋਨ-2 ਵਿਚ ਹਿੱਸਾ ਲਿਆ ¢ ਇਸ ਸੱਭਿਆਚਾਰਕ ਪ੍ਰੋਗਰਾਮ 'ਚ 27 ਕਾਲਜਾਂ ਨੇ ਹਿੱਸਾ ਲਿਆ ¢ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਦਰਜੇ ਦੇ ਸੱਤ ਇਨਾਮ, ਦੂਜੇ ਦਰਜੇ ਵਿਚ ਪੰਜ ਅਤੇ ਵਿਅਕਤੀਗਤ 5 ਇਨਾਮ, ਤੀਜੇ ਦਰਜੇ ਵਿਚ-16 ਅਤੇ ਵਿਅਕਤੀਗਤ-1, ਇਨਾਮ ਜਿੱਤੇ | ਕੁੱਲ ਮਿਲਾ ਕੇ ਕਾਲਜ ਨੇ ਦੂਜੀ ਰਨਰਅਪ ਟਰਾਫ਼ੀ ਵੀ ਜਿੱਤੀ ¢ ਪਿ੍ੰਸੀਪਲ ਸੁਮਨ ਲਤਾ ਨੇ ਵਿਦਿਆਰਥਣਾਂ ਦੀ ਮਿਹਨਤ ਅਤੇ ਲਗਨ ਦੀ ਪ੍ਰਸੰਸਾ ਕਰਨ ਦੇ ਨਾਲ-ਨਾਲ ਯੂਥ ਕੋਆਰਡੀਨੇਟਰ ਡਾ. ਮਾਧਵੀ ਵਸ਼ਿਸਠ, ਟੀਮ ਇੰਚਾਰਜਾਂ ਅਤੇ ਸਾਰੇ ਫੈਕਲਟੀ ਮੈਂਬਰਾਂ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤੀ¢

ਪਿਛਲੀ ਖ਼ਬਰ ਸਰਦਾਰ ਪੇਪਰ ਬੋਰਡ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਸਾਹ ਰਾਹੀਂ ਅੰਦਰ ਲਿਆ ਜ਼ਿੰਕ ਘਬਰਾਹਟ ਅਤੇ ਉਲਟੀਆਂ ਦਾ ਕਾਰਨ-ਡਾ. ਮਨੀਸ਼ ਮੁੰਜਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।