ਲੁਧਿਆਣਾ, 23 ਅਕਤੂਬਰ (ਡਾ. ਤਰਲੋਚਨ ਸਿੰਘ)- ਫੋਰਟਿਸ ਹਸਪਤਾਲ, ਮਾਲ ਰੋਡ ਦੇ ਕੰਨ, ਨੱਕ ਤੇ ਗਲੇ ਦੇ ਮਾਹਿਰ ਡਾ. ਮਨੀਸ਼ ਮੁੰਜਾਲ ਡਾਇਰੈਕਟਰ, ਕੰਨ ਨੱਕ ਗਲਾ ਵਿਭਾਗ, ਫੋਰਟਿਸ ਹਸਪਤਾਲ ਨੇ ਇਕ ਮੁਲਾਕਾਤ ਦÏਰਾਨ ਦੱਸਿਆ ਕਿ ਦੀਵਾਲੀ ਦੀ ਰਾਤ ਹਵਾ ਵਿਚ ਫਟਦੇ ਗੋਲੇ ਅਤੇ ਜ਼ੂਮਿੰਗ ਰਾਕੇਟ ਦੇਖਣ ਯੋਗ ਨਜ਼ਾਰਾ ਸੀ, ਪਰ ਇਹ ਕੁਦਰਤ, ਜਾਨਵਰਾਂ ਅਤੇ ਮਨੁੱਖਾਂ ਲਈ ਖ਼ਤਰਨਾਕ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਆਤਿਸ਼ਬਾਜ਼ੀ ਦੀ ਉਚ ਤੀਬਰਤਾ ਵਾਲੀ ਆਵਾਜ਼ ਅਤੇ ਫਟਦੇ ਪਟਾਕਿਆਂ ਤੋਂ ਧਾਤਾਂ ਅਤੇ ਰਸਾਇਣਾਂ ਦੀ ਭਾਰੀ ਬਾਰਸ਼ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦÏਰਾਨ ਆਵਾਜ਼ ਦਾ ਪੱਧਰ 125 ਡੈਸੀਬਲ ਤੋਂ ਉਪਰ ਵਧ ਗਿਆ ਅਤੇ ਹਵਾ ਨਾਈਟਰਸ ਆਕਸਾਈਡ ਅਤੇ ਸਲਫ਼ਰ ਆਕਸਾਈਡ ਦੁਆਰਾ ਪ੍ਰਦੂਸ਼ਿਤ ਹੋ ਗਈ ¢ ਮੈਗਨੀਸ਼ੀਅਮ, ਐਲੂਮੀਨੀਅਮ, ਕਾਪਰ ਸੋਡੀਅਮ ਕਲੋਰਾਈਡ, ਸਟ੍ਰੋਂਟੀਅਮ, ਬੋਰਿਕ ਐਸਿਡ ਆਦਿ ਰਸਾਇਣ ਪਟਾਕਿਆਂ ਦੇ ਜ਼ਰੂਰੀ ਤੱਤ ਹਨ, ਜੋ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਚਮਕਦਾਰ ਰੰਗ ਪ੍ਰਦਾਨ ਕਰਦੇ ਹਨ ¢ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਪਟਾਕੇ ਸਿਹਤ ਲਈ ਖ਼ਤਰਾ ਬਣ ਗਏ ਹਨ ਅਤੇ ਹਰ ਸਾਲ ਦੀਵਾਲੀ ਤੋਂ ਬਾਅਦ ਲੋਕ ਮਨੁੱਖੀ ਐਂਪਲੀਫਾਇਰ ਯਾਨੀ ਕਿ ਛੇਦ ਵਾਲੇ ਕੰਨ ਦੇ ਡਰੰਮ ਅਤੇ ਕੰਨ ਦੀਆਂ ਟੁੱਟੀਆਂ ਨਾਜ਼ੁਕ ਹੱਡੀਆਂ ਕਾਰਨ ਸੁਣਨ ਸ਼ਕਤੀ ਵਿਚ ਕਮੀ ਨਾਲ ਈ.ਐਨ.ਟੀ. ਮਾਹਿਰ ਨਾਲ ਸੰਪਰਕ ਕਰ ਰਹੇ ਹਨ, ਜਿਨ੍ਹਾਂ ਨੂੰ ਕੰਨ ਦੀ ਮਹਿੰਗੀ ਮਾਈਕਰੋ ਸਰਜਰੀ ਦੀ ਲੋੜ ਹੁੰਦੀ ਹੈ ¢ ਇਸ ਤੋਂ ਇਲਾਵਾ ਕੁੱਝ ਵਿਚ ਨਾੜੀ ਸੈਲਾਂ ਨੂੰ ਅਸਥਿਰਤਾ ਅਤੇ ਕੰਨਾਂ ਵਿਚ ਘੰਟੀ ਵਜਾਉਣ ਜਾਂ ਗੂੰਜਣ ਵਾਲੀਆਂ ਆਵਾਜ਼ਾਂ ਦੇ ਨਾਲ ਨੁਕਸਾਨ ਹੋਇਆ ਹੈ ¢ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੀਵਾਲੀ ਤੋਂ ਬਾਅਦ ਦੇ ਦਿਨਾਂ ਵਿਚ ਸਸਪੈਂਡਡ ਕਣਾਂ ਵਿਚ 10 ਗੁਣਾ ਵਾਧਾ ਦਰਜ ਕੀਤਾ ¢ ਇਸ ਸਸਪੈਂਡਡ ਕਣਾਂ ਦੇ ਪਰਦੇ ਨੇ ਨੱਕ ਵਿਚ ਜਲਣ, ਛਿੱਕਾਂ ਅਤੇ ਟਪਕਦੇ ਨੱਕ ਦੀ ਸ਼ੁਰੂਆਤ ਦਾ ਕਾਰਨ ਬਣਾਇਆ ¢ ਉਨ੍ਹਾਂ ਕਿਹਾ ਕਿ ਗਲੇ ਵਿਚ ਜਲਨ ਜ਼ਿਆਦਾਤਰ ਪਟਾਕਿਆਂ ਦੇ ਤਾਂਬੇ ਦੇ ਤੱਤ ਕਾਰਨ ਹੁੰਦੀ ਹੈ¢ ਸਾਹ ਰਾਹੀਂ ਅੰਦਰ ਲਿਆ ਗਿਆ ਜ਼ਿੰਕ ਘਬਰਾਹਟ ਅਤੇ ਉਲਟੀਆਂ ਦਾ ਕਾਰਨ ਬਣਦਾ ਹੈ ¢ ਉਨ੍ਹਾਂ ਸਲਾਹ ਦਿੱਤੀ ਕਿ ਪਟਾਕੇ ਰਹਿਤ ਦੀਵਾਲੀ ਹੋਣੀ ਚਾਹੀਦੀ ਹੈ ¢ ਉਨ੍ਹਾਂ ਦੱਸਿਆ ਕਿ ਅਮਰੀਕਾ ਵਿਚ ਸਪਾਰਲਰਾਂ ਨੂੰ ਛੱਡ ਕੇ ਪਟਾਕਿਆਂ ਦੀ ਵਿੱਕਰੀ 'ਤੇ ਪਾਬੰਦੀ ਹੈ ¢ ਕੈਨੇਡਾ ਵਿਚ, ਸਪਾਰਕਲਰ ਅਤੇ ਇਨਡੋਰ ਕਿਸਮ ਦੇ ਪਟਾਕੇ ਇਹ ਸਿਰਫ਼ ਉਨ੍ਹਾਂ ਬਾਲਗਾਂ ਲਈ ਉਪਲਬਧ ਹਨ, ਜਿਨ੍ਹਾਂ ਕੋਲ ਯੋਗਤਾ ਦਾ ਸਰਟੀਫਿਕੇਟ ਹੈ ¢