ਲੁਧਿਆਣਾ, 23 ਅਕਤੂਬਰ (ਜਸਵਿੰਦਰ ਸਿੰਘ)-ਮਹਾਨਗਰ ਜਿੱਥੇ ਕਿ ਪਹਿਲਾਂ ਹੀ ਫੈਕਟਰੀਆਂ ਦੇ ਧੂਏ ਨਾਲ ਮੌਸਮ ਅਕਸਰ ਹੀ ਖਰਾਬ ਰਹਿੰਦਾ ਹੈ | ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਜਹਿਰੀਲੇ ਧੂਏਾ ਨਾਲ ਹਵਾ ਦੀ ਗੁਣਵੱਤਾ ਤੇ ਵੀ ਗਹਿਰਾ ਅਸਰ ਪੈ ਰਿਹਾ ਹੈ | ਬੀਤੀ ਲੰਘੀ ਦਿਵਾਲੀ ਦੌਰਾਨ ਮਹਾਨਗਰ ਦੇ ਵਿੱਚ ਚੱਲੇ ਕਰੋੜਾਂ ਰੁਪਏ ਦੇ ਪਟਾਕਿਆਂ ਨੇ ਵੀ ਮਹਾਨਗਰ ਦੀ ਆਬੋ ਹਵਾ ਬੁਰੀ ਤਰ੍ਹਾਂ ਖਰਾਬ ਕਰ ਕਰਕੇ ਰੱਖ ਦਿੱਤੀ ਹੈ | ਦਿਵਾਲੀ ਲੰਘਣ ਤੋਂ ਬਾਅਦ ਮਹਾਂਨਗਰ ਦੀ ਏਅਰ ਕੁਆਲਿਟੀ ਦਾ ਪੱਧਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ | ਹਵਾ ਦੀ ਗੁਣਵੱਤਾ ਦਾ ਪੱਧਰ ਲਗਭਗ 300 ਦੇ ਕਰੀਬ ਦੇਖਿਆ ਗਿਆ ਜੋ ਕਿ ਬਹੁਤ ਹੀ ਮਾੜੀ ਸਥਿਤੀ ਨੂੰ ਦਰਸਾਉਂਦਾ ਹੈ | ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਖਾਸ ਤੌਰ ਤੇ ਦਮੇ ਦੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਹਵਾ ਦੀ ਗੁਣਵਤਾ ਦਾ ਪੱਧਰ ਹੋਰ ਖਰਾਬ ਰਹਿਣ ਦੀ ਸੰਭਾਵਨਾ ਬਣੀ ਰਹੇਗੀ |