23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੁਰਾਣੀ ਸਬਜ਼ੀ ਮੰਡੀ ਕੋਲ ਬਿਜਲੀ ਦਫ਼ਤਰ ਦੀ ਦੀਵਾਰ ਬਣੀ ਖੁੱਲ੍ਹਾ ਬਾਥਰੂਮ <br/>

ਅਜੀਤ ਡੈਸਕ 24-10-2025
ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਨੰੂ ਸਾਫ਼ ਸੁਥਰਾ ਬਣਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਹਨ, ਪਰ ਪੁਰਾਣੀ ਸਬਜ਼ੀ ਮੰਡੀ ਕੋਲ ਘੰਟਾਘਰ ਵਾਲੀ ਮੁੱਖ ਸੜਕ _ਤੇ ਬਣੀ ਬਿਜਲੀ ਦਫ਼ਤਰ ਦੀ ਦੀਵਾਰ ਨਿਗਮ ਦੇ ਦਾਅਵਿਆਂ ਨੰੂ ਲੈਕੇ ਕਹਾਣੀ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ | ਹਕੀਕਤ ਵਿਚ ਇਹ ਦੀਵਾਰ ਲੋਕਾਂ ਵਲੋਂ ਖੁੱਲੇ੍ਹ ਬਾਥਰੂਮ ਵਿਚ ਨਿਰੰਤਰ ਵਰਤੀ ਜਾ ਰਹੀ ਹੈ | ਇਸ ਨਾਲ ਦੀਵਾਰ ਦੇ ਕੋਲੋਂ ਲੰਘਣ ਸਮੇਂ ਗੰਦੀ ਬਦਬੂ ਆਉਂਦੀ ਹੈ ਤੇ ਦੀਵਾਰ 'ਤੇ ਕੀਤਾ ਬਾਥਰੂਮ ਸੜਕ 'ਤੇ ਆ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ ਅਤੇ ਰਾਹਗੀਰਾਂ ਨੰੂ ਇੱਥੋਂ ਲੰਘਣ ਸਮੇਂ ਆਪਣੇ ਮੂੰਹ ਢੱਕ ਕੇ ਲੰਘਣਾ ਪੈ ਰਿਹਾ ਹੈ | ਦੀਵਾਰ ਦੇ ਕੋਲ ਹੀ ਇਕ ਗੁਰਦੁਆਰਾ ਸਾਹਿਬ ਤੇ ਲੜਕੀਆਂ ਦਾ ਕਾਲਜ ਮੌਜੂਦ ਹੈ, ਜਿਸ ਨਾਲ ਇਸ ਗੰਦਗੀ ਦੀ ਸਮੱਸਿਆ ਹੋਰ ਗੰਭੀਰ ਰੂਪ ਧਾਰ ਰਹੀ ਹੈ | ਇਸ ਦੇ ਨਾਲ ਹੀ ਨਗਰ ਨਿਗਮ ਦੇ ਜ਼ੋਨ ਏ. ਦਾ ਦਫ਼ਤਰ ਵੀ ਇੱਥੋਂ ਕੁੱਝ ਦੂਰੀ ਤੇ ਹੀ ਹੈ, ਹਰ ਰੋਜ਼ ਕਈ ਵਿਧਾਇਕ ਤੇ ਨਿਗਮ ਅਧਿਕਾਰੀ ਇਸ ਰਾਹ ਤੋ ਲੰਘਦੇ ਹਨ, ਪਰ ਕਿਸੇ ਦਾ ਵੀ ਧਿਆਨ ਇਸ ਗੰਦਗੀ ਵੱਲ ਨਹੀਂ ਜਾ ਰਿਹਾ ਹੈ | ਦੀਵਾਰ ਦੇ ਨਾਲ ਆਪਣੇ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਕਈ ਵਾਰ ਨਗਰ ਨਿਗਮ ਨੰੂ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਉਧਰ ਇਸ ਦੀਵਾਰ ਦੇ ਕੋਲ ਹੀ ਗਾਂਧੀ ਨਗਰ ਮਾਰਕੀਟ ਦੇ ਮੁੱਖ ਚੌਕ ਵਿਚ ਬਣਾਏ ਗਏ ਦੋ ਸਰਕਾਰੀ ਬਾਥਰੂਮਾਂ ਦਾ ਹਾਲਤ ਵੀ ਖ਼ਰਾਬ ਹੈ | ਇੱਥੇ ਨਾ ਤਾਂ ਸਫ਼ਾਈ ਹੋ ਰਹੀ ਹੈ, ਨਾ ਹੀ ਇਹ ਸਹੀ ਢੰਗ ਨਾਲ ਕੰਮ ਕਰ ਰਹੇ ਹਨ | ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਕੇਵਲ ਕਾਗ਼ਜ਼ਾਂ ਤਕ ਹੀ ਸੀਮਾ ਹੈ | ਜਦਕਿ ਜ਼ਮੀਨੀ ਪੱਧਰ 'ਤੇ ਪਈ ਗੰਦਗੀ ਨਗਰ ਨਿਗਮ ਤੇ ਸਫ਼ਾਈ ਨੰੂ ਲੈਕੇ ਕੀਤੇ ਜਾ ਰਹੇ ਕੰਮਾਂ ਦੇ ਦਾਅਵਿਆਂ ਤੇ ਸਵਾਲ ਖੜ੍ਹੇ ਕਰ ਰਹੀ ਹੈ |

ਪਿਛਲੀ ਖ਼ਬਰ ਸਾਡੇ ਪਰਿਵਾਰ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਗਿਆ ਪਰ ਹੁਣ ਸੱਚ ਲੋਕਾਂ ਦੇ ਸਾਹਮਣੇ ਆਇਆ- ਕਰਨ ਸਿੰਘ ਅਗਲੀ ਖ਼ਬਰ ਰਣਜੀਤ ਨਗਰ ਵਿਖੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।