23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਾਡੇ ਪਰਿਵਾਰ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਗਿਆ ਪਰ ਹੁਣ ਸੱਚ ਲੋਕਾਂ ਦੇ ਸਾਹਮਣੇ ਆਇਆ- ਕਰਨ ਸਿੰਘ

ਅਜੀਤ ਡੈਸਕ 24-10-2025
ਪਾਤੜਾਂ, 23 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਟਰਾਂਸਪੋਰਟ ਵਿਭਾਗ 'ਚੋਂ ਸੇਵਾਮੁਕਤ ਹੋ ਕੇ ਅਕਾਲੀ ਦਲ ਸੁਧਾਰ ਵਲੋਂ ਚੋਣ ਲੜਨ ਲਈ ਹਲਕਾ ਸ਼ੁਤਰਾਣਾ 'ਚ ਸਰਗਰਮ ਹੋਏ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਡੀ.ਟੀ.ਓ. ਕਰਨ ਸਿੰਘ ਨੇ ਕਿਹਾ ਕਿ ਸਾਲ 2012 ਤੋਂ 2017 ਤੱਕ ਜੋ 60 ਮਹੀਨਿਆਂ 'ਚ ਹਲਕਾ ਸ਼ੁਤਰਾਣਾ 'ਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕੀਤੇ ਗਏ ਉੰਨੇ 60 ਸਾਲਾਂ ਦੌਰਾਨ ਨਹੀਂ ਹੋਏ ਪਰ ਵਿਰੋਧੀਆਂ ਵਲੋਂ ਇਕ ਬਿਰਤਾਂਤ ਸਿਰਜ ਕੇ ਝੂਠਾ ਪ੍ਰਚਾਰ ਮੇਰੇ ਖ਼ਿਲਾਫ਼ ਇਹ ਕਹਿ ਕੇ ਕੀਤਾ ਗਿਆ ਕਿ ਡੀ.ਟੀ.ਓ. ਕਰਨ ਸਿੰਘ ਬਹੁਤ ਸਖ਼ਤ ਸੁਭਾਅ ਦੇ ਹਨ ਜਦੋਂ ਕਿ ਮੈਂ ਵਨਿੰਦਰ ਕੌਰ ਲੂੰਬਾ ਨਾਲ ਸਮੇਤ ਪਰਿਵਾਰ ਸਹਿਯੋਗ ਦਿੰਦਿਆਂ ਅਕਾਲੀ ਦਲ ਦੀ ਸਰਕਾਰ 'ਚ ਵਿਧਾਇਕ ਦੇ ਕਾਰਜਕਾਲ ਦੌਰਾਨ ਪਾਤੜਾਂ 'ਚ ਦਫ਼ਤਰ ਖੋਲ੍ਹ ਕੇ ਲੋਕਾਂ ਦੀਆਂ ਮੁਸ਼ਕਲਾਂ ਜਿੱਥੇ ਹੱਲ ਕੀਤੀਆਂ ਗਈਆਂ ਉੱਥੇ ਹੀ ਪਾਤੜਾਂ ਦੀ ਸਨਸਿਟੀ ਕਾਲੋਨੀ ਵਿਚ ਰਿਹਾਇਸ਼ ਕਰਕੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਸਾਰਾ ਪਰਿਵਾਰ ਸ਼ਾਮਿਲ ਹੁੰਦਾ ਰਿਹਾ ਹੈ | ਉਨ੍ਹਾਂ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਦੀ ਕੀਤੀ ਗਈ ਮਦਦ ਸੰਬੰਧੀ ਕਿਹਾ ਕਿ ਸਾਲ 2023 'ਚ ਬਹੁਤ ਹੜ੍ਹ ਆਏ ਸਨ ਉਸ ਵੇਲੇ ਸੁਖਬੀਰ ਸਿੰਘ ਬਾਦਲ ਵਲੋਂ ਕੋਈ ਮਦਦ ਨਹੀਂ ਕੀਤੀ ਗਈ, ਪਰ ਹੁਣ ਐੱਸ.ਜੀ.ਪੀ.ਸੀ. ਬਾਦਲ ਪਰਿਵਾਰ ਦੇ ਹੱਥੋਂ ਜਾਂਦੀ ਦੇਖ ਇਹ ਮਦਦ ਕਿਹੜੇ ਪੈਸੇ ਨਾਲ ਕਰਨ ਦਾ ਦਿਖਾਵਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਅਕਾਲੀ ਦਲ ਦੇ ਅਸਲ ਵਾਰਿਸ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪੰਜਾਬ ਦੀ ਅਗਵਾਈ ਸੌਂਪਣ ਦਾ ਮਨ ਬਣਾ ਚੁੱਕੇ ਹਨ |
ਪਿਛਲੀ ਖ਼ਬਰ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਡਕਾਲਾ ਮੰਡੀ ਦਾ ਦੌਰਾ ਕਰਕੇ ਲਿਆ ਜਾਇਜ਼ਾ ਅਗਲੀ ਖ਼ਬਰ ਪੁਰਾਣੀ ਸਬਜ਼ੀ ਮੰਡੀ ਕੋਲ ਬਿਜਲੀ ਦਫ਼ਤਰ ਦੀ ਦੀਵਾਰ ਬਣੀ ਖੁੱਲ੍ਹਾ ਬਾਥਰੂਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।