23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਡਕਾਲਾ ਮੰਡੀ ਦਾ ਦੌਰਾ ਕਰਕੇ ਲਿਆ ਜਾਇਜ਼ਾ

ਅਜੀਤ ਡੈਸਕ 24-10-2025
ਪਟਿਆਲਾ, 23 ਅਕਤੂਬਰ (ਮਨਦੀਪ ਸਿੰਘ ਖਰੌੜ)-ਹਲਕਾ ਸਮਾਣਾ ਦੇ ਪਿੰਡ ਡਕਾਲਾ ਵਿਖੇ ਚੇਅਰਮੈਨ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸਨ ਲਿਮ. ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਅਨਾਜ ਮੰਡੀ ਦਾ ਦੌਰਾ ਕਰਕੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਜਾਣਕਾਰੀ ਹਾਸਿਲ ਕੀਤੀ ਕਿ ਉਨ੍ਹਾਂ ਨੂੰ ਝੋਨੇ ਦੀ ਖ਼ਰੀਦ ਮੁੱਲ ਦੀ ਅਦਾਇਗੀ ਸਮੇਂ ਸਿਰ ਹੋ ਰਹੀ ਹੈ ਅਤੇ ਉਨ੍ਹਾਂ ਤੋਂ ਇਹ ਵੀ ਜਾਣਕਾਰੀ ਹਾਸਿਲ ਕੀਤੀ ਕਿ ਝੋਨਾ ਸਰਕਾਰ ਵਲੋਂ ਸਮੇਂ ਸਿਰ ਚੁਕਿਆ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਮੰਡੀ ਵਿਚ ਲਗਭਗ 2-2 ਫੁੱਟ ਪਾਣੀ ਭਰ ਜਾਂਦਾ ਹੈ ਜਿਸ ਨਾਲ ਆਈ ਫਸਲ ਦਾ ਨੁਕਸਾਨ ਹੁੰਦਾ | ਇਸ ਸੰਬੰਧ ਵਿਚ ਆੜ੍ਹਤੀ ਐਸੋਸੀਏਸਨ ਵਲੋਂ ਪਿੰਡ ਦੋਹਦੜ ਦੀ 150 ਕਿਲੇ ਸ਼ਾਮਲਾਟ ਜ਼ਮੀਨ ਵਿਚ ਮੰਡੀ ਨੁੰ ਬਦਲਣ ਦਾ ਮਤਾ ਪਾ ਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਦਿੱਤਾ ਗਿਆ | ਬਲਜਿੰਦਰ ਢਿੱਲੋਂ ਨੇ ਦਸਿਆ ਕਿ ਪਿਛਲੇ ਸਾਲ ਹੁਣ ਤੱਕ ਝੋਨੇ ਦੀ ਆਮਦ 3 ਲੱਖ ਬੋਰੀਆਂ ਹੋਈ ਸੀ ਜਿਹੜੀ ਕਿ ਹੁਣ ਚਾਇਨਾ ਵਾਇਰਸ ਬਿਮਾਰੀ ਕਰਕੇ ਫਸਲ ਦਾ ਨੁਕਸਾਨ ਹੋਇਆ ਹੈ, ਇਸ ਕਰਕੇ ਹੁਣ ਤੱਕ 1 ਲੱਖ 90 ਹਜਾਰ ਬੋਰੀਆਂ ਦੀ ਆਮਦ ਹੋਈ ਹੈ ; ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ 72 ਘੰਟੇ ਵਿਚ ਦਿੱਤੀ ਜਾ ਰਹੀ ਹੈ | ਜਿਸ ਨਾਲ ਕਿਸਾਨ ਅਤੇ ਆੜ੍ਹਤੀ ਦੋਵੇਂ ਹੀ ਖੁਸ਼ ਹਨ | ਇਸ ਮੌਕੇ ਲਖਵਿੰਦਰ ਸਿੰਘ ਢਿੱਲੋਂ, ਜਤਿੰਦਰ ਕੁਮਾਰ, ਹਰਜੀਤ ਸਿੰਘ, ਸਰਪੰਚ ਹਰਕਿੰਦਰ ਸਿੰਘ ਡਕਾਲਾ, ਕਰਮਜੀਤ ਸਿੰਘ ਕੌਮੀ ਪ੍ਰਧਾਨ ਕੋਪਰੇਟ ਡਕਾਲਾ, ਚਿਮਨ ਲਾਲ ਬੰਸਲ ਡਕਾਲਾ, ਅਤੁਲ ਗੋਇਲ, ਸ਼ਾਮ ਲਾਲ ਬਾਂਸਲ, ਭੀਮਸੇਨ ਬਾਂਸਲ, ਜੀਵਨ ਸਿੰਗਲਾ ਹਾਲੀ ਮਾਰਕੀਟ ਕਮੇਟੀ ਡਕਾਲਾ, ਸਿਮਰਨ ਸਿੰਘ ਸੇਧੂ ਪਨਸਪ, ਪਰਮਿੰਦਰ ਸਿੰਘ ਮਾਰਕਫੈਡ, ਸ਼ਾਮ ਲਾਲ ਬਾਂਸਲ, ਦੀਪਕ ਡਕਾਲਾ, ਪਰਦੀਪ ਸਿੰਘ ਬਠੋਈ, ਮਿੰਦਰ ਸਿੰਘ ਡਕਾਲਾ, ਬਿੰਦਰ ਸਿੰਘ ਡਕਾਲਾ, ਵਿਸ਼ਨੰੂ ਪ੍ਰਕਾਸ਼ ਗੋਇਲ, ਰਮੇਸ਼ ਚੰਦ ਗੋਇਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਨਾਭਾ ਪਹੁੰਚਿਆ ਅਗਲੀ ਖ਼ਬਰ ਸਾਡੇ ਪਰਿਵਾਰ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਗਿਆ ਪਰ ਹੁਣ ਸੱਚ ਲੋਕਾਂ ਦੇ ਸਾਹਮਣੇ ਆਇਆ- ਕਰਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।