ਨਾਭਾ, 23 ਅਕਤੂਬਰ (ਜਗਨਾਰ ਸਿੰਘ ਦੁਲੱਦੀ, ਕਰਮਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਪਟਨਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਜੋ ਪਿਛਲੇ ਇਕ ਮਹੀਨੇ ਤੋਂ 9 ਰਾਜਾਂ ਵਿਚੋਂ ਪਿਛਲੇ ਦਿਨੀਂ ਪੰਜਾਬ ਦੀ ਧਰਤੀ 'ਤੇ ਪਹੁੰਚਿਆ ਸੀ ਜੋ ਕਿ ਅੱਜ ਉਹ ਨਗਰ ਕੀਰਤਨ ਰਿਆਸਤੀ ਸ਼ਹਿਰ ਨਾਭਾ ਪਹੁੰਚਿਆ | ਨਾਭਾ ਪਹੁੰਚਣ ਮੌਕੇ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਮੁੱਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਅਗਵਾਈ ਵਿਚ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤਾ ਗਿਆ ਤੇ ਪੰਜ ਸਿੰਘ ਸਾਹਿਬਾਨ ਨੂੰ ਸਿਰੋਪਾਉ ਭੇਟ ਕੀਤੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਲਕਾ ਨਾਭਾ ਦੀ ਸੰਗਤ ਵਲੋਂ ਲੰਗਰ ਵੀ ਲਗਾਇਆ ਗਿਆ | ਐਡ. ਸ਼ਾਹਪੁਰ ਤੇ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਵਲੋਂ ਹਿੰਦੂ ਧਰਮ ਲਈ ਦਿਤੀ ਸ਼ਹਾਦਤ ਪੂਰੀ ਦੁਨੀਆ ਵਿਚ ਮਿਸਾਲ ਹੈ, ਇਸ ਤਰ੍ਹਾਂ ਦੀ ਮਿਸਾਲ ਕਿਸੇ ਹੋਰ ਧਰਮ ਅੰਦਰ ਨਹੀਂ ਮਿਲਦੀ | ਉਨ੍ਹਾਂ ਕਿਹਾ ਕਿ ਇਸ ਸ਼ਹਾਦਤ ਨੂੰ ਜਿੱਥੇ ਸਿੱਖ ਕੌਮ ਸ਼ਰਧਾ ਨਾਲ ਮਨਾ ਰਹੀ ਹੈ ਉੱਥੇ ਹੀ ਸਾਰੇ ਧਰਮ ਵੀ ਇਸ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਹਨ | ਇਸ ਮੌਕੇ ਅਨਿਲ ਗੁਪਤਾ, ਜਥੇ. ਧਰਮ ਸਿੰਘ ਧਾਰੋਂਕੀ, ਜਥੇਦਾਰ ਗੁਰਮੀਤ ਸਿੰਘ ਕੋਟ, ਧਰਮਿੰਦਰ ਸਿੰਘ ਭੋਜੋਮਾਜਰੀ, ਹਰਵਿੰਦਰ ਸਿੰਘ ਭੋਲਾ ਟੌਹੜਾ, ਹੰਸਰਾਜ ਸਿੰਘ ਸਾਹੀਵਾਲ, ਦਲਜੀਤ ਸਿੰਘ ਡਕੌਂਦਾ, ਸ਼ਮਸ਼ੇਰ ਸਿੰਘ ਚੌਧਰੀਮਜਰਾ, ਰਵਿੰਦਰਪਾਲ ਸਿੰਘ ਸਹੌਲੀ, ਗੁਰਵਿੰਦਰ ਸਿੰਘ ਸੋਜਾ, ਰਣਜੀਤ ਸਿੰਘ ਰਾਮਗੜ੍ਹ, ਮਹਿੰਦਰ ਸਿੰਘ ਨਾਭਾ, ਜਰਨੈਲ ਸਿੰਘ ਨਾਭਾ, ਲਖਵਿੰਦਰ ਸਿੰਘ ਸਾਹੀਵਾਲ, ਗੁਰਚਰਨ ਸਿੰਘ ਬਾਬਰਪੁਰ, ਰਣਜੀਤ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨਾਭਾ, ਲਾਭ ਸਿੰਘ ਬਾਬਰਪੁਰ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |