ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਟਿੱਬਾ ਰੋਡ ਸਥਿਤ ਮਾਇਆਪੁਰੀ ਇਲਾਕੇ 'ਚ ਦੇਰ ਰਾਤ ਇਕ ਖੋ ਦੇ ਗੋਦਾਮ ਨੰੂ ਅਚਾਨਕ ਅੱਕ ਲੱਗ ਗਈ | ਕੁੱਝ ਹੀ ਮਿੰਟਾਂ 'ਚ ਅੱਗ ਨੇ ਪੂਰੇ ਗੋਦਾਮ ਨੰੂ ਆਪਣੀ ਲਪੇਟ 'ਚ ਲੈ ਲਿਆ | ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਤੇ ਪੂਰਾ ਅਸਮਾਨ ਕਾਲੇ ਧੂੰਏ ਨਾਲ ਭਰ ਗਿਆ | ਅੱਗ ਲੱਗਣ ਕਾਰਨ ਗੋਦਾਮ ਦੇ ਆਲੇ ਦੁਆਲੇ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬਾਹਰ ਨਿਕਲ ਆਏ | ਲੋਕਾਂ ਵਲੋਂ ਪਹਿਲਾਂ ਆਪ ਮੁਹਾਰੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਜਦ ਅੱਗ ਵਧਦੀ ਗਈ ਤਾਂ ਉਨ੍ਹਾਂ ਵਲੋਂ ਫਾਇਰ ਬਿ੍ਗੇਡ ਅਮਲੇ ਨੰੂ ਸੂਚਿਤ ਕੀਤਾ ਗਿਆ, ਜਿਸ 'ਤੇ ਫਾਇਰ ਬਿ੍ਗੇਡ ਦੀਆਂ 8 ਤੋਂ 9 ਗੱਡੀਆਂ ਮੌਕੇ 'ਤੇ ਪੁੱਜੀਆਂ, ਜਿਨ੍ਹਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦਾ ਕਾਰਨ ਗੋਦਾਮ ਵਿਚ ਇਕ ਪਟਾਕੇ ਦੇ ਡਿੱਗਣ ਕਾਰਨ ਉਸ ਤੋਂ ਨਿਕਲੀ ਚਿੰਗਾਰੀ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਖੋ ਦੇ ਗੋਦਾਮ ਨੇ ਅੱਗ ਫੜ ਲਈ | ਹਾਲਾਂਕਿ ਹਾਨੀ ਦਾ ਅੰਦਾਜ਼ਾ ਹਜੇ ਨਹੀਂ ਲਗਾਇਆ ਜਾ ਸਕਿਆ | ਪੁਲਿਸ ਨੇ ਮੌਕੇ 'ਤੇ ਪਹੰੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |