ਡਾਬਾ/ਲੁਹਾਰਾ, 6 ਨਵੰਬਰ (ਕੁਲਵੰਤ ਸਿੰਘ ਸੱਪਲ)-ਨਿਊ ਸ਼ਿਮਲਾਪੁਰੀ ਆਜ਼ਾਦ ਨਗਰ ਵਿਖੇ ਇਕ ਸਮਾਗਮ ਵੀਰਪਾਲ ਸਿੰਘ ਵੀਰੂ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਨਵੇਂ ਜਿੰਮ ਦਾ ਉਦਘਾਟਨ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਵਲੋਂ ਕੀਤਾ ਗਿਆ | ਇਸ ਮੌਕੇ ਬੈਂਸ ਨੇ ਕਿਹਾ ਕਿ ਅੱਜ ਜਿੱਥੇ ਨੌਜਵਾਨ ਨਸ਼ਿਆਂ ਵਿਚ ਡੁੱਬ ਰਿਹਾ ਹੈ, ਉਥੇ ਹੀ ਇਸ ਤਰ੍ਹਾਂ ਦੇ ਜਿੰਮ ਖੁੱਲਣਾ ਨੌਜਵਾਨਾਂ ਲਈ ਆਪਣੀ ਸਿਹਤ ਬਣਾਉਣ ਵਾਸਤੇ ਇਕ ਚੰਗਾ ਉਪਰਾਲਾ ਹੈ | ਇਸ ਮੌਕੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ, ਵੀਰਪਾਲ ਸਿੰਘ ਵੀਰੂ, ਰਵੀ ਪਹਿਲਵਾਨ, ਜਗਦੀਪ ਸਿੰਘ, ਰਮੇਸ਼ ਕੁਮਾਰ, ਰਾਜੀਵ, ਰੋਬਿਨ, ਮੋਨੂੰ ਸੈਣੀ, ਗੁਰਪ੍ਰੀਤ ਸਿੰਘ, ਹਿੰਮਤ ਸਿੰਘ, ਵਾਰਡ ਨੰ.40 ਦੇ ਵਾਰਡ ਪ੍ਰਧਾਨ ਸਿਮਰਜੀਤ ਸਿੰਘ ਵਿਰਦੀ, ਇੰਦਰਜੀਤ ਸਿੰਘ ਨੇ ਸਿਮਰਜੀਤ ਸਿੰਘ ਬੈਂਸ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ |