17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੰਵੇਦਨਾ ਟਰੱਸਟ ਵਲੋਂ ਸਿਹਤ ਵਿਭਾਗ ਨੂੰ ਜ਼ਰੂਰੀ ਸਾਮਾਨ ਭੇਟ <br/>

ਅਜੀਤ ਡੈਸਕ 07-11-2025
ਲੁਧਿਆਣਾ, 6 ਨਵੰਬਰ (ਡਾ. ਤਰਲੋਚਨ ਸਿੰਘ)-ਜਨ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੰਵੇਦਨਾ ਟਰੱਸਟ ਵਲੋਂ ਅੱਜ 1000 ਕੰਬਲ, 1500 ਚਾਦਰਾਂ, 10 ਸਵੀਪਰ ਟਰਾਲੀਆਂ ਅਤੇ ਇਕ ਵਾਟਰ ਕੂਲਰ ਜ਼ਿਲ੍ਹਾ ਸਿਹਤ ਵਿਭਾਗ ਨੂੰ ਭੇਟ ਕੀਤਾ ਗਿਆ | ਉਕਤ ਸਾਮਾਨ ਸਿਵਲ ਸਰਜਨ ਡਾ. ਰਮਨਦੀਪ ਕੌਰ ਨੂੰ ਸੌਂਪਿਆ ਗਿਆ | ਇਸ ਮੌਕੇ ਡਾ. ਰਮਨਦੀਪ ਕੌਰ ਨੇ ਟਰੱਸਟ ਦੇ ਇਸ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਾਮਾਨ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਲੋੜ ਅਨੁਸਾਰ ਵੰਡਿਆ ਜਾਵੇਗਾ | ਇਸ ਮੌਕੇ ਸੁਭਾਸ਼ ਗੁਪਤਾ, ਹੇਮੰਤ ਸੂਦ, ਵਿਜੇ ਦਾਦੂ, ਸੁਸ਼ਰੀ ਓਜਸਵੀ ਅਰੋੜਾ, ਅਮਿਤ ਮਿਗਲਾਨੀ ਅਤੇ ਜਸਪ੍ਰੀਤ ਸਿੰਘ ਤੋਂ ਇਲਾਵਾ ਡਾ. ਰੋਹਿਤ ਰਾਮਪਾਲ ਐਸ.ਐਮ.ਓ., ਐਮ.ਸੀ.ਐਚ, ਡਾ. ਦੀਪਿਕਾ ਗੋਇਲ ਐਸ.ਐਮ.ਓ., ਏ.ਆਰ.ਟੀ, ਡਾ. ਅਖਿਲ ਸਰੀਨ ਐਸ.ਐਮ.ਓ. ਇੰਚਾਰਜ, ਸਿਵਲ ਹਸਪਤਾਲ, ਜਸਕਿਰਨ ਕੌਰ ਫੈਸਿਲਟੀ ਮੈਨੇਜਰ, ਜ਼ਿਲ੍ਹਾ ਹਸਪਤਾਲ, ਗੁਰਪਿੰਦਰਪਾਲ ਸਿੰਘ ਸੰਧੂ ਐਸ.ਡੀ.ਓ., ਪੀ.ਐਚ.ਐਸ.ਸੀ, ਸ਼ਵੇਤਾ ਆਦਿ ਹਾਜ਼ਰ ਸਨ | ਇਸ ਮੌਕੇ ਹੇਮੰਤ ਸੂਦ ਨੇ ਕਿਹਾ ਕਿ ਸੰਵੇਦਨਾ ਟਰੱਸਟ ਹਮੇਸ਼ਾ ਸਮਾਜਿਕ ਭਲਾਈ ਅਤੇ ਸਿਹਤ ਖੇਤਰ ਵਿਚ ਆਪਣਾ ਯੋਗਦਾਨ ਪਾਉਂਦਾ ਰਹੇਗਾ | ਸਿਹਤ ਵਿਭਾਗ ਵਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਸਮਾਲ ਸਕੇਲ ਮੈਨੂੰਫੇਕਚਰਜ਼ ਐਸੋਸੀਏਸ਼ਨ ਦੇ ਦਿਨੇਸ ਗੋਗੀਆ ਬਣੇ ਮੀਤ ਪ੍ਰਧਾਨ <br/> ਅਗਲੀ ਖ਼ਬਰ ਜਿੰਮ ਦਾ ਖੁੱਲ੍ਹਣਾ ਨੌਜਵਾਨਾਂ ਲਈ ਆਪਣੀ ਸਿਹਤ ਬਣਾਉਣ ਵਾਸਤੇ ਇਕ ਚੰਗਾ ਉਪਰਾਲਾ-ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।