30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਖੁੱਲ੍ਹੇ 'ਚ ਕੂੜਾ ਸੁੱਟਣ ਨੰੂ ਲੈ ਕੇ ਨਿਗਮ ਵਲੋਂ ਚਲਾਈ ਮੁਹਿੰਮ 'ਤੇ ਉਠੇ ਸਵਾਲ <br/>

ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ 'ਚ ਰਾਤ ਦੇ ਸਮੇਂ ਕੂੜਾ ਸੁੱਟਣ ਵਿਰੁੱਧ ਨਗਰ ਨਿਗਮ ਦੀਆਂ ਟੀਮਾਂ ਵਲੋਂ ਰਾਤ ਨੰੂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਗਸ਼ਤ ਤਾਂ ਕੀਤੀ ਜਾ ਰਹੀ ਹੈ ਤੇ ਖੁੱਲ੍ਹੇ 'ਚ ਕੂੜਾ ਸੁੱਟਣ ਵਾਲਿਆਂ ਨੰੂ ਚਲਾਨ ਵੀ ਜਾਰੀ ਕੀਤੇ ਜਾ ਰਹੇ ਹਨ, ਉਥੇ ਹੀ ਸ਼ਹਿਰ ਦੇ ਬੱੁਢੇ ਨਾਲੇ ਦੇ ਕਿਨਾਰਿਆਂ 'ਤੇ ਧੜਾਧੜ ਕੂੜਾ ਸੁੱਟਿਆ ਜਾ ਰਿਹਾ ਹੈ, ਪਰ ਇੱਥੇ ਟੀਮਾਂ ਵਲੋਂ ਕਿਸੇ ਕਿਸਮ ਦੀ ਗਸ਼ਤ ਨਹੀਂ ਕੀਤੀ ਜਾ ਰਹੀ | ਨਾਲਿਆਂ ਦੇ ਕਿਨਾਰਿਆਂ 'ਤੇ ਰਾਤ ਸਮੇਂ ਕੂੜਾ ਤੇ ਇਸ ਦੇ ਬੋਰੇ ਬੇਝਿਜਕ ਸੁੱਟੇ ਜਾ ਰਹੇ ਹਨ | ਕਈ ਥਾਵਾਂ 'ਤੇ ਤਾਂ ਇਸ ਕੂੜੇ ਨੰੂ ਅੱਗ ਵੀ ਲਗਾਈ ਜਾ ਰਹੀ ਹੈ, ਜਿਸ ਨਾਲ ਇਲਾਕੇ ਦੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ | ਇਸੇ ਦੌਰਾਨ ਨਿਗਮ ਦੀਆਂ ਟੀਮਾਂ ਇਨ੍ਹਾਂ ਇਲਾਕਿਆਂ ਤੋਂ ਪੂਰੀ ਤਰ੍ਹਾਂ ਗਾਇਬ ਦਿਸਦਿਆਂ ਹਨ | ਸਭ ਤੋਂ ਵੱਡੀ ਗੱਲ ਇਹ ਕਿ ਨਗਰ ਨਿਗਮ ਦੇ ਉਚ ਅਧਿਕਾਰੀਆਂ ਨੰੂ ਇਸ ਮਾਮਲੇ ਨੰੂ ਲੈ ਕੇ ਪਹਿਲਾਂ ਵੀ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਨਾਲੇ ਦੇ ਕਿਨਾਰਿਆਂ 'ਤੇ ਵੱਧ ਰਹੇ ਕੂੜੇ ਦੇ ਢੇਰ ਅਤੇ ਇਸ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਨਿਗਮ ਨੰੂ ਸਖ਼ਤ ਤੌਰ 'ਤੇ ਤਾੜਨਾ ਕੀਤੀ ਗਈ ਸੀ | ਇਸ ਦੇ ਬਾਵਜੂਦ ਹਾਲਾਤ ਬਦਲੇ ਨਹੀਂ, ਸਗੋਂ ਨਾਲੇ ਦੇ ਕਿਨਾਰਿਆਂ 'ਤੇ ਕੂੜੇ ਦੀ ਮਾਤਰਾ ਦਿਨੋਂ ਦਿਨ ਵਧਦੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇ ਨਿਗਮ ਨੇ ਇੱਥੇ ਵੀ ਰਾਤ ਦੀ ਗਸ਼ਤ ਸ਼ੁਰੂ ਨਾ ਕੀਤੀ ਤਾਂ ਬੁੱਢੇ ਨਾਲੇ ਦੇ ਕਿਨਾਰਿਆਂ 'ਤੇ ਸੁੱਟਿਆ ਜਾ ਰਿਹਾ ਕੂੜਾ ਵੱਡੀਆਂ ਸਿਹਤ ਸਮੱਸਿਆਵਾਂ ਦਾ ਰੂਪ ਧਾਰ ਸਕਦਾ ਹੈ |

ਪਿਛਲੀ ਖ਼ਬਰ ਮਾਲ ਮੰਤਰੀ ਦੇ ਹਲਕੇ 'ਚ ਕੱਟੀਆਂ ਜਾ ਰਹੀਆਂ ਅਣਅਧਿਕਾਰਤ ਕਾਲੋਨੀਆਂ ਸਵਾਲਾਂ ਦੇ ਘੇਰੇ 'ਚ <br/> ਅਗਲੀ ਖ਼ਬਰ ਅਰੋੜਾ ਮਹਾਂਸਭਾ ਵਲੋਂ 42ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।