25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪ੍ਰਦਰਸ਼ਨੀ 'ਚ ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਦਾ ਨਾਂਅ ਚਮਕਿਆ <br/>

ਅਜੀਤ ਡੈਸਕ 23-11-2025
ਫੁੱਲਾਂਵਾਲ, 22 ਨਵੰਬਰ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਨੰੂ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਸੀ.ਬੀ.ਐਸ.ਈ. ਖੇਤਰੀ ਵਿਗਿਆਨ ਪ੍ਰਦਰਸ਼ਨੀ 'ਚ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸਦੀ ਨੁਮਾਇਸ਼ ਮੈਥਸ ਮੇਜ਼, ਜੋ ਕਿ ਰੀਕ੍ਰਿਏਸ਼ਨਲ ਮੈਥੇਮੈਟਿਕਸ ਮਾਡਲਿੰਗ ਥੀਮ ਦੇ ਤਹਿਤ ਪੇਸ਼ ਕੀਤੀ ਗਈ, ਨੂੰ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ, ਲੁਧਿਆਣਾ ਵਿਖੇ ਸੀ.ਬੀ.ਐਸ.ਈ. ਖੇਤਰੀ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ 'ਚ ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਨੰੂ 6-8 ਸ਼੍ਰੇਣੀਆਂ 'ਚ ਚੁਣਿਆ ਗਿਆ ਹੈ¢ ਭਾਗ ਲੈਣ ਵਾਲੇ 112 ਸਕੂਲਾਂ 'ਚੋਂ ਅਗਲੇ ਪੱਧਰ ਲਈ ਸਿਰਫ਼ 14 ਪ੍ਰਦਰਸ਼ਨੀਆਂ ਨੂੰ ਚੁਣਿਆ ਗਿਆ¢ ਸਕੂਲ ਪਿ੍ੰਸੀਪਲ ਕ੍ਰਿਤਿਕਾ ਸੇਠ ਨੇ ਵਿਦਿਆਰਥੀਆਂ ਅਤੇ ਅਧਿਆਪਕ ਸਲਾਹਕਾਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ, ਉਨ੍ਹਾਂ ਦੀ ਰਚਨਾਤਮਕਤਾ, ਮਿਹਨਤ ਅਤੇ ਵਿਗਿਆਨਕ ਉਤਸੁਕਤਾ ਦੀ ਸ਼ਲਾਘਾ ਕੀਤੀ | ਪ੍ਰਦਰਸ਼ਨੀ ਹੁਣ ਸੀ.ਬੀ.ਐਸ.ਈ. ਰਾਸ਼ਟਰੀ ਵਿਗਿਆਨ ਪ੍ਰਦਰਸ਼ਨੀ 'ਚ ਸਕੂਲ ਦੀ ਨੁਮਾਇੰਦਗੀ ਕਰੇਗੀ¢ ਬੀ.ਸੀ.ਐਮ. ਆਰੀਆ ਸਕੂਲ ਲਲਤੋਂ, ਸੀ.ਬੀ.ਐਸ.ਈ. ਅਤੇ ਸਕੂਲ ਭਾਈਚਾਰੇ ਦੇ ਉਨ੍ਹਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੀਸੂ ਨੇ ਏ.ਆਈ. 'ਤੇ ਇਕ-ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਐਨ.ਸੀ.ਸੀ. ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।