15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਭਾਜਪਾ ਵਲੋਂ ਹਲਕਾ ਗਿੱਲ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ <br/>

ਅਜੀਤ ਡੈਸਕ 04-12-2025
ਲੁਧਿਆਣਾ, 3 ਦਸੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਨੇ ਹਲਕਾ ਗਿੱਲ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਅਧਿਕਾਰਕ ਸੂਚੀ ਜਾਰੀ ਕਰ ਦਿੱਤੀ ਹੈ | ਇਹ ਸੂਚੀ ਭਾਜਪਾ ਦੇ ਕੋਰ ਕਮੇਟੀ ਮੈਂਬਰ ਤੇ ਚੋਣ ਪ੍ਰਭਾਰੀ ਜੀਵਨ ਗੁਪਤਾ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਵਲੋਂ ਜਾਰੀ ਕੀਤੀ ਗਈ | ਇਸ ਮੌਕੇ ਜੀਵਨ ਗੁਪਤਾ ਤੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਭਾਜਪਾ ਪਿੰਡ ਪੱਧਰ 'ਤੇ ਮਜ਼ਬੂਤ ਸੰਗਠਨ ਤੇ ਵਿਕਾਸ ਕੇਂਦਰਿਤ ਸੋਚ ਨਾਲ ਚੋਣ ਮੈਦਾਨ ਵਿਚ ਉਤਰ ਰਹੀ ਹੈ | ਅਧਿਕਾਰਕ ਸੂਚੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਲਈ ਹੰਬੜਾਂ ਤੋ ਕਮਲਾ ਦੇਵੀ, ਧਾਂਦਰਾ ਤੋਂ ਮਨਪ੍ਰੀਤ ਕੌਰ, ਗਿੱਲ ਤੋ ਸੁਨੀਲ ਕੁਮਾਰ, ਆਲਮਗੀਰ ਤੋਂ ਕੁਲਵੰਤ ਕੌਰ, ਕਿਲ੍ਹਾ ਰਾਏਪੁਰ ਤੋ ਤਰਲੋਚਨ ਸਿੰਘ ਉਮੀਦਵਾਰ ਐਲਾਨੇ ਗਏ ਹਨ | ਜਦਕਿ ਬਲਾਕ ਸਮਿਤੀ ਲਈ ਕੁਲ 24 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿਚ ਜਸਪਾਲ ਬਾਂਗਰ ਤੋਂ ਅਵਨੇਸ਼ ਕੁਮਾਰ, ਜਰਖੜ ਤੋਂ ਇੰਦਰਜੀਤ ਸਿੰਘ, ਕਿਲ੍ਹਾ ਰਾਏਪੁਰ ਤੋਂ ਪ੍ਰੀਤੀ, ਰੁੜਕਾ ਤੋਂ ਜਸਪ੍ਰੀਤ ਕੌਰ, ਠੱਕਰਵਾਲ ਤੋਂ ਗੁਰਮੁਖ ਸਿੰਘ, ਡੇਹਲੋਂ ਤੋਂ ਜਸ਼ਨਜੋਤ ਸਿੰਘ, ਸ਼ਹਿਜਾਦ ਤੋਂ ਹਰਪ੍ਰੀਤ ਸਿੰਘ, ਹਿੰਮਤ ਸਿੰਘ ਨਗਰ ਤੋਂ ਸੁਖਵਿੰਦਰ ਸਿੰਘ, ਮਲਕਪੁਰ ਤੋਂ ਬਬਲੀ, ਭੱਟੀਆਂ ਬੇਟ ਤੋਂ ਅਲਕਾ ਸ਼ਰਮਾ, ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਕਾਸ਼ ਕੌਰ, ਧਾਂਦਰਾ ਤੋਂ ਸ਼ਿਵ ਰਾਮ ਗੁਪਤਾ, ਕੁਤਬੇਵਾਲ ਗੁੱਜਰਾਂ ਤੋਂ ਮਨਜੀਤ ਕੌਰ, ਗਿੱਲ ਤੋਂ ਜਸਵੀਰ ਕੌਰ, ਕ੍ਰਿਸ਼ਨਾ ਨਗਰ ਤੋਂ ਰਜਨੀ, ਲਾਦੀਆਂ ਕਲਾਂ ਤੋਂ ਸੁਦੇਸ਼ ਨੇਗੀ, ਸਤਜੋਤ ਨਗਰ ਤੋਂ ਮਨਜੀਤ ਕੁਮਾਰ ਮੰਗਲਾ, ਦਾਦ ਤੋਂ ਅਸੀਮ ਕੁਮਾਰ ਕੱਕੜ, ਬਹਾਦਰਕੇ ਤੋਂ ਰਿੰਕੂ ਰਾਮ, ਹੰਬੜਾਂ ਤੋਂ ਮਨਦੀਪ ਕੁਮਾਰ, ਫਲਾਵਰ ਇਨਕਲੇਵ ਤੋਂ ਰਘਵੀਰ ਸਿੰਘ, ਫੁੱਲਾਂਵਾਲ ਤੋਂ ਆਰਤੀ ਟਾਂਕ, ਲਾਡੋਵਾਲ ਤੋਂ ਰਾਜਿੰਦਰ ਸਿੰਘ ਤੇ ਬਾਰਨਹਾੜਾ ਤੋਂ ਰਾਧਿਕਾ ਨੰੂ ਉਮੀਦਵਾਰ ਐਲਾਨੀਆ ਗਿਆ ਹੈ |

ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ 'ਚ ਮਿਲੀਭੁਗਤ ਦਾ ਖੁਲਾਸਾ! <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਧਾਂਦਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਮਨਜੀਤ ਕੌਰ ਨੇ ਨਾਮਜ਼ਦਗੀ ਕਾਗਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।