15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਗਰ ਸੁਧਾਰ ਟਰੱਸਟ 'ਚ ਮਿਲੀਭੁਗਤ ਦਾ ਖੁਲਾਸਾ! <br/>

ਅਜੀਤ ਡੈਸਕ 04-12-2025
ਲੁਧਿਆਣਾ, 3 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਸੁਧਾਰ ਟਰੱਸਟ ਵਿਚ ਨਾਜਾਇਜ਼ ਉਸਾਰੀਆਂ ਨੰੂ ਲੈਕੇ ਚੱਲ ਰਹੀ ਮਿਲੀਭੁਗਤ ਇਕ ਵਾਰ ਫਿਰ ਬੇਨਕਾਬ ਹੋਈ ਹੈ | ਟਰੱਸਟ ਦੀ ਕਾਰਗੁਜ਼ਾਰੀ 'ਚ ਉਹੀ ਰਵੱਈਆ ਸਾਹਮਣੇ ਆ ਰਿਹਾ ਹੈ, ਜਿਹੜਾ ਅਕਸਰ ਨਗਰ ਨਿਗਮ ਵਿਚ ਵੀ ਕਾਗਜ਼ਾਂ 'ਚ ਖਾਨਾਪੂਰਤੀ, ਪਰ ਮੈਦਾਨ 'ਚ ਖੁੱਲੀ ਛੂਟ ਦਾ ਦੇਖਣ ਨੰੂ ਮਿਲਦਾ ਹੈ | ਤਾਜ਼ਾ ਮਾਮਲਾ ਸ਼ਹੀਦ ਭਗਤ ਸਿੰਘ ਨਜ਼ਦੀਕ ਸਿਟੀ ਸੈਂਟਰ ਦਾ ਹੈ | ਜਿੱਥੇ ਦੋ ਰਿਹਾਇਸ਼ੀ ਪਲਾਟਾਂ ਨੰੂ ਜੋੜਕੇ ਇਕ ਬਹੁਮੰਜਿਲਾਂ ਹੋਟਲ ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ | ਜਦਕਿ ਨਿਯਮ ਇਸ ਨੰੂ ਸਪੱਸ਼ਟ ਤੌਰ 'ਤੇ ਮਨ੍ਹਾਂ ਕਰਦੇ ਹਨ | ਇਸਦੇ ਬਾਵਜੂਦ ਨਾ ਟਰੱਸਟ ਦੇ ਉਚ ਅਧਿਕਾਰੀਆਂ ਨੇ ਰੋਕ ਲਗਾਈ ਹੈ ਅਤੇ ਨਾ ਹੀ ਚੇਅਰਮੈਨ ਵਲੋਂ ਕੋਈ ਕੜੀ ਕਾਰਵਾਈ ਕੀਤੀ ਜਾ ਰਹੀ ਹੈ | ਖਾਸ ਗੱਲ ਹੈ ਕਿ 2-3 ਮਹੀਨੇ ਪਹਿਲਾਂ ਟਰੱਸਟ ਨੇ ਦਿਖਾਵਟੀ ਕਾਰਵਾਈ ਕਰਦੇ ਹੋਏ ਹੋਟਲ ਦੀ ਉਸਾਰੀ ਰੋਕਣ ਤੇ ਦੋਨਾਂ ਪਲਾਟਾਂ ਦੀ ਅਲਾਟਮੈਂਟ ਰੱਦ ਕਰਨ ਦੀ ਗੱਲ ਤਾਂ ਜ਼ਰੂਰ ਕੀਤੀ ਸੀ, ਪਰ ਇਹ ਸਿਰਫ ਕਾਗਜ਼ੀ ਹਦਾਇਤ ਸਾਬਤ ਹੋਈ | ਨਾ ਉਸਾਰੀ ਰੁਕੀ ਤੇ ਨਾ ਹੀ ਅਲਾਟਮੈਂਟ ਰੱਦ ਹੋਈ | ਉਲਟਾ ਨਿਯਮਾਂ ਦੀ ਉਲੰਘਣਾ ਕਰਦਿਆਂ ਬਹੁਮੰਜ਼ਿਲਾਂ ਹੋਟਲ ਬਣਾਈਆ ਜਾ ਰਿਹਾ ਹੈ | ਇਸ ਸਾਰੀ ਪ੍ਰਕਿਰਿਆ ਨੇ ਟਰੱਸਟ ਦੇ ਉਚ ਅਧਿਕਾਰੀਆਂ ਤੇ ਕਥਿਤ ਤੌਰ 'ਤੇ ਚੇਅਰਮੈਨ ਦੀ ਨੀਅਤ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ਤੇ ਹੈ ਕਿ ਇਸ ਮਾਮਲੇ ਵਿਚ ਅਸਲ ਕਾਰਵਾਈ ਹੁੰਦੀ ਹੈ ਜਾਂ ਇਹ ਮਾਮਲਾ ਵੀ ਹੋਰ ਕਈ ਫਾਈਲਾਂ ਦੀ ਤਰ੍ਹਾਂ ਦਬਕੇ ਰਹਿ ਜਾਵੇਗਾ | ਜਦ ਇਸ ਸੰਬੰਧੀ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਦੋ ਵਾਰ ਇਸ ਉਸਾਰੀ ਨੂੰ ਰੋਕਣ ਦਾ ਨੋਟਿਸ ਉਕਤ ਹੋਟਲ ਮਾਲਕ ਨੂੰ ਭੇਜਿਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਟਰੱਸਟ ਵਲੋਂ ਇਕ ਹੋਰ ਨੋਟਿਸ ਮਾਲਕ ਨੰੂ ਭੇਜਿਆ ਜਾਵੇਗਾ | ਜੇਕਰ ਮਾਲਕ ਨੇ ਫਿਰ ਵੀ ਉਸਾਰੀ ਬੰਦ ਨਾ ਕੀਤੀ ਤਾਂ ਉਕਤ ਅਲਾਟਮੈਂਟ ਨੰੂ ਰੱਦ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰੀਸ਼ਦ ਦੀਆਂ 27 ਅਤੇ ਬਲਾਕ ਸੰਮਤੀ ਦੀਆਂ 145 ਨ... ਅਗਲੀ ਖ਼ਬਰ ਭਾਜਪਾ ਵਲੋਂ ਹਲਕਾ ਗਿੱਲ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।