ਲੁਧਿਆਣਾ, 3 ਦਸੰਬਰ (ਡਾ. ਤਰਲੋਚਨ ਸਿੰਘ)-ਮਾਲਵਾ ਪੰਜਾਬੀ ਸਾਹਿਤ ਸਭਾ, ਰਾਮਪੁਰਾ ਫੂਲ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਦੇ ਸਹਿਯੋਗ ਨਾਲ ਧਰਮਸ਼ਾਲਾ ਪੱਤੀ, ਪਿੰਡ ਰਾਮਪੁਰਾ ਵਿਖੇ ਪ੍ਰੋ.ਗੁਰਬਚਨ ਸਿੰਘ ਤਾਂਘੀ ਦੀ ਯਾਦ ਵਿਚ ਤੇ ਬਲਦੇਵ ਸਿੰਘ ਸੰਧੂ ਨੂੰ ਸਮਰਪਿਤ 'ਸਨਮਾਨ ਸਮਾਰੋਹ ਅਤੇ ਕਵੀ ਦਰਬਾਰ' ਕਰਵਾਇਆ ਗਿਆ, ਜਿਸ ਵਿਚ ਨੈਸ਼ਨਲ ਤੇ ਸਟੇਟ ਅਵਾਰਡੀ, ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕÏਰ ਕੋਚਰ ਨੂੰ ਉਨ੍ਹਾਂ ਵਲੋਂ ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਜੀਵਨ ਭਰ ਦੀਆਂ ਉਪਲਬਧੀਆਂ ਲਈ 'ਪ੍ਰਭਜੋਤ ਕÏਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਸ ਪੁਰਸਕਾਰ ਵਿਚ ਸਨਮਾਨ ਚਿੰਨ੍ਹ, ਸ਼ੋਭਾ ਪੱਤਰ, ਸੁੰਦਰ ਦੁਸ਼ਾਲਾ ਅਤੇ ਕੁੱਝ ਨਗਦ ਰਾਸ਼ੀ ਸ਼ਾਮਿਲ ਹੈ¢ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਡਾ. ਗੁਰਚਰਨ ਕÏਰ ਕੋਚਰ ਨੇ ਬੜੇ ਖ਼ੁਸ਼ੀ ਭਰੇ ਲਹਿਜ਼ੇ ਵਿਚ ਦੱਸਿਆ ਕਿ ਪ੍ਰਭਜੋਤ ਕÏਰ ਆਪਣੇ ਸਮਿਆਂ ਦੀ ਸੁਪ੍ਰਸਿੱਧ ਕਵਿੱਤਰੀ, ਕਹਾਣੀਕਾਰ, ਨਾਵਲਕਾਰ ਅਤੇ ਬਾਲ ਗੀਤ ਲਿਖਣ ਵਾਲੀ ਬਹੁ-ਵਿਧਾਵੀ ਲੇਖਿਕਾ ਸੀ ¢ ਇਸ ਪੁਰਸਕਾਰ ਨੇ ਮੇਰੀ ਕਲਮ ਨੂੰ ਭਰਪੂਰ ਊਰਜਾ ਦਿੱਤੀ ਹੈ ਕਿ ਮੈਂ ਭਵਿੱਖ ਵਿਚ ਉਨ੍ਹਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਦੀ ਹੋਈ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਵੀ ਸੁਹਿਰਦਤਾ ਨਾਲ ਆਪਣੇ ਫ਼ਰਜ਼ ਨਿਭਾਉਂਦੀ ਰਹਾਂ¢