15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੀ.ਡੀ.ਏ. ਵਲੋਂ ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਲੈ ਕੇ ਕੀਤੀ ਸਥਿਤੀ ਸਾਫ਼ <br/>

ਅਜੀਤ ਡੈਸਕ 04-12-2025
ਲੁਧਿਆਣਾ, 3 ਦਸੰਬਰ (ਜਤਿੰਦਰ ਭੰਬੀ)-ਕਾਲੇ ਪਾਣੀ ਮੋਰਚੇ ਖ਼ਿਲਾਫ਼ ਜਵਾਬੀ ਕਾਰਵਾਈ ਕਰਦੇ ਹੋਏ ਪੰਜਾਬ ਡਾਇਰ ਐਸੋਸੀਏਸ਼ਨ ਵਲੋਂ ਬੁੱਢੇ ਦਰਿਆ ਦੇ ਪਾਣੀ ਨੂੰ ਲੈ ਕੇ ਪੱਤਰਕਾਰ ਵਾਰਤਾ ਦੌਰਾਨ, ਜਿੱਥੇ ਆਪਣਾ ਪੱਖ ਪੇਸ਼ ਕੀਤਾ, ਉਥੇ ਹੀ ਮੋਰਚੇ ਦੇ ਆਗੂਆਂ'ਤੇ ਕਈ ਗੰਭੀਰ ਦੋਸ਼ ਲਗਾਏ | ਪੰਜਾਬ ਡਾਇਰ ਐਸੋਸੀਏਸ਼ਨ ਦੇ ਆਗੂਆਂ ਵਲੋਂ ਬੁੱਢੇ ਦਰਿਆ 'ਚੋਂ ਮੀਡੀਆ ਦੇ ਸਨਮੁੱਖ ਲਾਈਵ ਸੈਂਪਲ ਲੈਣ ਉਪਰੰਤ ਦੱਸਿਆ ਕਿ ਬੁੱਢੇ ਦਰਿਆ ਦਾ ਪਾਣੀ ਅੱਜ ਵੀ ਕਿਉਂ ਕਾਲਾ ਵਿਖਾਈ ਦਿੰਦਾ ਹੈ, ਜਦਕਿ ਬੁੱਢੇ ਦਰਿਆ ਦੀ ਸਫ਼ਾਈ ਨੂੰ ਲੈ ਕੇ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਵਲੋਂ ਵੀ ਬਹੁਤ ਵੱਡੀ ਮਾਤਰਾ ਦੇ ਵਿਚ ਪੈਸਾ ਖ਼ਰਚ ਕੀਤਾ ਜਾ ਚੁੱਕਾ ਹਨ | ਇਸ ਮੌਕੇ ਪੰਜਾਬ ਡਾਇਰ ਐਸੋਸੀਏਸ਼ਨ ਵਲੋਂ ਇਕੋ ਤਰ੍ਹਾਂ ਦੇ ਦੋ ਕੱਚ ਦੇ ਬਿਕਰ ਲਏ ਗਏ, ਜਿਨ੍ਹਾਂ ਵਿਚੋਂ ਇਕ ਨੂੰ ਪਲੇਨ ਰੱਖਿਆ ਗਿਆ ਅਤੇ ਦੂਸਰੇ ਦੇ ਤਲ 'ਤੇ ਕਾਲੀ ਟੇਪ ਲਗਾ ਦਿੱਤੀ ਗਈ ਅਤੇ ਹੈਰਾਨ ਕਰਨ ਵਾਲੇ ਤੱਥ ਉਸ ਵੇਲੇ ਸਾਹਮਣੇ ਆਏ, ਜਦ ਲਾਈਵ ਪਾਣੀ ਦੇ ਸੈਂਪਲ ਉਨ੍ਹਾਂ ਬਿਕਰਾਂ ਵਿਚ ਭਰੇ ਗਏ ਤਾਂ ਜਿਸ ਬਿੱਕਰ ਦੇ ਹੇਠਾਂ ਕਾਲੀ ਟੇਪ ਲਗਾਈ ਗਈ ਸੀ | ਉਸ ਬਿੱਕਰ ਦੇ ਵਿਚ ਪਾਣੀ ਗੰਧਲਾ ਦਿਖਾਈ ਦੇ ਰਿਹਾ ਸੀ, ਜਦਕਿ ਉਹੀ ਪਾਣੀ ਦੂਸਰੇ ਬਿਕਰ ਦੇ ਵਿਚ ਜਿਸ ਵਿਚ ਟੇਪ ਨਹੀਂ ਲਗਾਈ ਸੀ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਸੀ | ਸੈਂਪਲ ਵਿਖਾਉਣ ਤੋਂ ਬਾਅਦ ਪੰਜਾਬ ਡਾਇਰਸ ਐਸੋਸੀਏਸ਼ਨ ਦੇ ਕਮਲ ਚੌਹਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਵਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿਚ ਜਿੱਥੇ ਦਰਿਆਵਾਂ ਦੇ ਕੰਡਿਆਂ 'ਤੇ ਇੰਡਸਟਰੀ ਲੱਗੀ ਹੋਈ ਹੈ, ਉਥੋਂ ਪਾਣੀ ਦੇ ਸੈਂਪਲ ਲਏ ਗਏ ਹਨ ਅਤੇ ਇਸ ਦੇ ਨਾਲ ਹੀ ਬੱਧੀ ਇੰਡਸਟਰੀਅਲ ਏਰੀਆ ਦੇ ਪਾਣੀ ਦੇ ਸੈਂਪਲ ਵੀ ਉਨ੍ਹਾਂ ਵਲੋਂ ਜਮਾ ਕੀਤੇ ਗਏ ਹਨ, ਜਿਸ ਵਿਚ ਹਾਲੇ ਤੱਕ ਬੁੱਢੇ ਦਰਿਆ ਦਾ ਪਾਣੀ ਬਾਕੀ ਇਲਾਕਿਆਂ ਦੇ ਪਾਣੀਆਂ ਨਾਲੋਂ ਕਿਤੇ ਜ਼ਿਆਦਾ ਸਾਫ਼ ਪਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦੇ ਪਾਣੀ ਦਾ ਟੀ.ਡੀ.ਐਸ. ਚੈਕ ਕਰਨ 'ਤੇ 800 ਦੇ ਕਰੀਬ, ਜਦਕਿ ਇਸ ਦੀ ਪੈਮਾਇਸ਼ ਲਗਭਗ 2100 ਤੱਕ ਮਨਜ਼ੂਰਸ਼ੁਦਾ ਹੈ | ਇਸ ਮੌਕੇ ਪੰਜਾਬ ਡਾਇਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਜਿਹੜਾ ਵੀ ਪਾਣੀ ਬੁੱਢੇ ਦਰਿਆ ਦੇ ਵਿਚ ਸੁੱਟਿਆ ਜਾਂਦਾ ਹੈ, ਉਹ ਬਿਲਕੁਲ ਸਾਫ਼ ਸੁਥਰਾ ਅਤੇ ਟਰੀਟ ਕੀਤਾ ਪਾਣੀ ਸੁੱਟਿਆ ਜਾਂਦਾ ਹੈ ਅਤੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਦੀ ਡਾਇੰਗ ਇੰਡਸਟਰੀ ਦਾ ਕੋਈ ਰੋਲ ਨਹੀਂ ਹੈ | ਡਾਇੰਗ ਇੰਡਸਟਰੀ ਨੂੰ ਕੁੱਝ ਲੋਕਾਂ ਵਲੋਂ ਆਪਣਾ ਮਨੋਰਥ ਸਿੱਧ ਕਰਨ ਲਈ ਬਦਨਾਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਲਗਭਗ ਲਗਾਏ ਗਏ ਦੋ ਸੀ.ਟੀ.ਪੀ. ਪਲਾਂਟਾਂ ਦਾ ਸਾਲਾਨਾ ਖਰਚਾ ਲਗਭਗ 60 ਕਰੋੜ ਰੁਪਏ ਆਉਂਦਾ ਹੈ | ਇਸ ਮੌਕੇ ਪੀ.ਡੀ.ਏ. ਦੇ ਚੇਅਰਮੈਨ ਅਸ਼ੋਕ ਮੱਕੜ, ਕਮਲ ਚੌਹਾਨ ਡਾਇਰੈਕਟਰ ਪੀ.ਡੀ.ਏ., ਬੌਬੀ ਜਿੰਦਲ, ਰਾਹੁਲ ਵਰਮਾ, ਸੁਭਾਸ਼ ਸੈਣੀ, ਵਿਸ਼ਾਲ ਜੈਨ, ਸੁਨੀਲ ਵਰਮਾ, ਬੱਬੂ ਜੀ ਜਿੰਦਲ, ਅਨਿਲ ਸੇਠ, ਰਜਨੀਸ਼ ਗੁਪਤਾ, ਗੁਰਪ੍ਰੀਤ ਸਿੰਘ ਸਮੇਤ ਬਾਕੀ ਪੀ.ਡੀ.ਏ. ਦੇ ਬਾਕੀ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਸੁਹਰੇ ਘਰ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਨੂੰ ਹ ਦੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ 19ਵਾਂ ਮਹਾਨ ਕੀਰਤਨ ਦਰਬਾਰ 6 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।