15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਈ ਵਾਹਨਾਂ ਨੂੰ ਟੱਕਰ ਮਾਰਨ ਨੂੰ ਉਪਰੰਤ ਬੀਐਮਡਬਲਯੂ ਕਾਰ ਪਲਟੀ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੋਟਲ ਪਾਰਕ ਪਲਾਜ਼ਾ ਨੇੜੇ ਜਾਂਦੇ ਫਲਾਈਓਵਰ ਤੇ ਅੱਜ ਸਵੇਰੇ ਕਈ ਵਾਹਨਾਂ ਨੂੰ ਟੱਕਰ ਮਾਰਨ ਉਪਰੰਤ ਬੀਐਮਡਬਲਯੂ ਕਾਰ ਡਿਵਾਇਡਰ ਵਿਚ ਜਾ ਵੱਜੀ ਅਤੇ ਪਲਟ ਗਈ | ਜਾਣਕਾਰੀ ਅਨੁਸਾਰ ਘਟਨਾ ਉਸ ਵਕਤ ਵਾਪਰੀ ਜਦੋਂ ਤੇਜ਼ ਰਫਤਾਰ ਦੀ ਇਹ ਕਾਰ ਪੁਲ ਉੱਪਰ ਪਹੁੰਚਦੇ ਸਾਰ ਹੀ ਬੇਕਾਬੂ ਹੋ ਗਈ ਅਤੇ ਉੱਥੇ ਲੱਗੇ ਡਿਵਾਈਡਰ ਵਿਚ ਜਾ ਵੱਜੀ ਅਤੇ ਇਹ ਪੂਰੀ ਤਰ੍ਹਾਂ ਨਾਲ ਪਲਟ ਗਈ | ਅੱਖੀਂ ਦੇਖਣ ਵਾਲਿਆਂ ਮੁਤਾਬਕ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਕਾਰ ਚਾਲਕ ਕਾਰ ਦਾ ਸੰਤੁਲਨ ਗੁਆ ਬੈਠਾ ਅਤੇ ਕਾਰ ਪਲਟ ਗਈ | ਇਹ ਕਾਰ ਚਾਲਕ ਕੁਝ ਵਾਹਨਾਂ ਨੂੰ ਟੱਕਰ ਮਾਰ ਕੇ ਭੱਜ ਰਿਹਾ ਸੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਕਾਰ ਦੇ ਏਅਰ ਬੈਕ ਤੱਕ ਖੁੱਲ ਗਏ ਸਨ, ਹਾਦਸਾ ਹੋਣ ਉਪਰੰਤ ਕਾਰ ਚਾਲਕ ਉਥੇ ਜਾ ਰਹੇ ਕੁਝ ਲੋਕਾਂ ਨਾਲ ਉਲਝ ਪਿਆ ਅਤੇ ਲੋਕਾਂ ਵੱਲੋਂ ਉਸ ਦਾ ਕੁਟਾਪਾ ਵੀ ਕੀਤਾ ਗਿਆ | ਪੁਲਿਸ ਵਲੋਂ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਕਬਜ਼ੇ ਵਿਚ ਲੈ ਲਈ ਹੈ |

ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕÏਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਮਿ੍ਤਕ ਔਰਤ ਦੀ ਲਾਸ਼ ਖੁਰਦ ਬੁਰਦ ਕਰਨ 'ਤੇ ਹਸਪਤਾਲ ਵਿਚ ਪਰਿਵਾਰਕ ਮੈਂਬਰਾਂ ਵਲੋਂ ਹੰਗਾਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।