13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਗੁਰਮੀਤ ਸਿੰਘ ਉਰਫ ਲੱਕੀ ਵਾਸੀ ਰਾਜਨ ਅਸਟੇਟ ਵਜੋਂ ਕੀਤੀ ਗਈ ਹੈ | ਪੁਲਿਸ ਵਲੋਂ ਉਸ ਨੂੰ ਬੱਲੋਕੇ ਨੇੜੇ ਉਸ ਵੇਲੇ ਕਾਬੂ ਕੀਤਾ, ਜਦੋਂ ਕਿ ਉਹ ਸ਼ਰਾਬ ਦੀ ਸਪਲਾਈ ਕਰਨ ਲਈ ਜਾ ਰਿਹਾ ਸੀ | ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਪੁਲਿਸ ਨੇ ਸੁਖਦੇਵ ਸਿੰਘ ਵਾਸੀ ਪਿੰਡ ਡੇਹਲੋਂ ਅਤੇ ਗੁਰਮੀਤ ਸਿੰਘ ਉਰਫ ਗੀਤਾ ਵਾਸੀ ਪਿੰਡ ਰੰਗੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਹਨਾਂ ਨੂੰ ਗੋਪਾਲਪੁਰ ਨੇੜਿਉਂ ਕਾਬੂ ਕੀਤਾ ਹੈ |
ਹੈਰੋਇਨ ਸਮੇਤ ਕਾਬੂ
ਪੁਲਿਸ ਨੇ ਮਨੀ ਸਿੰਘ ਉਰਫ ਮਨੀ ਵਾਸੀ ਸ਼ਿਮਲਾਪੁਰੀ ਅਤੇ ਸ਼ੁਭਮ ਜੈਨ ਵਾਸੀ ਵਿਜੇ ਨਗਰ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸਨ |
ਨਸ਼ਾ ਕਰਦੇ ਕਾਬੂ
ਪੁਲਿਸ ਨੇ ਸਤਲੁਜ ਦਰਿਆ ਨੇੜੇ ਸੰਜੀਵ ਕੁਮਾਰ ਉਰਫ ਰਿੰਕੂ ਵਾਸੀ ਫਿਲੌਰ ਨੂੰ ਕਾਬੂ ਕੀਤਾ ਹੈ | ਉਕਤ ਕਥਿਤ ਦੋਸ਼ੀ ਉਥੇ ਸ਼ਰ੍ਹੇਆਮ ਨਸ਼ਾ ਕਰ ਰਿਹਾ ਸੀ | ਇਕ ਹੋਰ ਅਜਿਹੇ ਮਾਮਲੇ ਵਿਚ ਸੈਕਟਰ 32-ਏ ਨੇੜੇ ਨਸ਼ਾ ਕਰ ਰਹੇ ਸ਼ਿਵਾ ਪੁੱਤਰ ਮੰਗਤ ਰਾਮ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਸ਼ਿਵਾ ਗੁਰੂ ਅਰਜਨ ਦੇਵ ਨਗਰ ਦਾ ਰਹਿਣ ਵਾਲਾ ਹੈ | ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰ. 7 'ਚ ਨਵੇਂ ਟਿਊਬਵੈੱਲ ਦਾ ਉਦਘਾਟਨ <br/> ਅਗਲੀ ਖ਼ਬਰ ਬੰਗਲਾਦੇਸ਼ 'ਚ ਧਾਰਮਿਕਤਾ ਦੇ ਆਧਾਰ 'ਤੇ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਵਿਜੈ ਦਾਨਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।