13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਿਧਾਇਕ ਗਰੇਵਾਲ ਵਲੋਂ ਵਾਰਡ ਨੰ. 7 'ਚ ਨਵੇਂ ਟਿਊਬਵੈੱਲ ਦਾ ਉਦਘਾਟਨ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਰਕਾਰ ਸੂਬੇ ਦੇ 'ਹਰ ਘਰ ਨਲ ਤੇ ਹਰ ਘਰ ਜਲ' ਦੀ ਸੁਵਿਧਾ ਤਹਿਤ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ¢ ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਵਾਰਡ ਨੰਬਰ 7 ਅਧੀਨ ਪੈਂਦੀ ਜੈਨ ਕਾਲੋਨੀ ਵਿਖੇ 25 ਹਾਰਸ ਪਾਵਰ ਟਿਊਬਵੈੱਲ ਦਾ ਉਦਘਾਟਨ ਕਰਦਿਆਂ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਇਸ ਟਿਊਬਵੈੱਲ 'ਤੇ ਕਰੀਬ 12.5 ਲੱਖ ਰੁਪਏ ਦੀ ਲਾਗਤ ਆਵੇਗੀ ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ, ਜਿਸ ਦੇ ਤਹਿਤ ਚੋਣਾਂ ਦÏਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ¢ ਵਿਧਾਇਕ ਗਰੇਵਾਲ ਨੇ ਕਿਹਾ ਕਿ ਜਲਦ ਹੀ ਰਾਹੋਂ ਰੋਡ ਦੇ ਨਾਲ ਲਗਦੇ ਇਲਾਕਿਆਂ ਅਤੇ ਰਾਹਗੀਰਾਂ ਨੂੰ ਬਹੁਤ ਵੱਡੀ ਸÏਗਾਤ ਮਿਲਣ ਜਾ ਰਹੀ ਹੈ, ਕਿਉਂਕਿ ਤੁਸੀਂ ਪਿਛਲੇ ਕਈ ਸਾਲਾਂ ਤੋਂ ਰਾਹੋਂ ਰੋਡ ਓਵਰਫ਼ਲੋ ਦੀ ਸਮੱਸਿਆ ਨਾਲ ਜੂਝਦੇ ਆ ਰਹੇ ਹੋ ਅਤੇ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਤੁਹਾਡੀ ਇਕ ਨਾ ਸੁਣੀ ¢ ਉਨ੍ਹਾਂ ਕਿਹਾ ਕਿ ਹੁਣ ਘਬਰਾਉਣ ਦੀ ਲੋੜ ਨਹੀਂ ਆਉਣ ਵਾਲੇ ਕੁੱਝ ਦਿਨਾਂ 'ਚ ਰਾਹੋਂ ਰੋਡ ਦੀ ਇਸ ਸਮੱਸਿਆ ਦਾ ਹੱਲ ਪੱਕੇ ਤÏਰ ਤੇ ਕੀਤਾ ਜਾਵੇਗਾ | ਇਸ ਮÏਕੇ ਵਾਰਡ ਇੰਚਾਰਜ ਭੂਸ਼ਨ ਸ਼ਰਮਾ, ਅਸ਼ਵਨੀ ਕੁਮਾਰ, ਦਿਨੇਸ਼ ਸ਼ਰਮਾ, ਸੁਨੀਲ ਕੁਮਾਰ, ਸੱਚਪ੍ਰੀਤ ਸਿੰਘ, ਮਦਨ ਮੱਦੀ, ਦਵਿੰਦਰ ਸਿੰਘ ਟੋਨੀ, ਮੁਕੇਸ਼ ਬੌਬੀ, ਸੰਨੀ, ਦਲਵੀਰ ਸਿੰਘ ਬਾਜਵਾ, ਖਾਲਸਾ ਮੈਡੀਕਲ, ਮੁਕੇਸ਼ ਕਾਲੀਆ, ਚੇਤਨ, ਬਲਰਾਜ ਚÏਹਾਨ, ਰੋਮੀ ਜੈਨ, ਕੇਸਰ ਸਿੰਘ, ਬਲਰਾਜ ਚੋਪੜਾ, ਦਿੱਵਿਆ ਡਿਪਾਰਟਮੈਂਟ, ਹਨੀ ਆਦਿ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਪ੍ਰਵਾਸੀ ਵਲੋਂ ਭੇਦ ਭਰੀ ਹਾਲਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਅਗਲੀ ਖ਼ਬਰ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।