13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪ੍ਰਵਾਸੀ ਵਲੋਂ ਭੇਦ ਭਰੀ ਹਾਲਤ ਵਿਚ ਫਾਹਾ ਲੈ ਕੇ ਖੁਦਕੁਸ਼ੀ

ਅਜੀਤ ਡੈਸਕ 23-12-2025
ਫੁੱਲਾਂਵਾਲ, 22 ਦਸੰਬਰ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਦੀ ਚੌਂਕੀ ਲਲਤੋਂ ਕਲਾਂ ਅਧੀਨ ਆਉਂਦੇ ਏਰੀਏ ਅਨੰਦ ਵਿਹਾਰ ਫੁੱਲਾਂਵਾਲ ਵਿਖੇ ਇਕ ਪ੍ਰਵਾਸੀ ਵਲੋਂ ਭੇਦ ਭਰੀ ਹਾਲਤ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ | ਪੁਲਿਸ ਚੌਂਕੀ ਲਲਤੋਂ ਕਲਾਂ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਿਤ ਕੁਮਾਰ 27 ਸਾਲਾ ਪੁੱਤਰ ਰਾਮ ਆਸਰੇ ਜੋ ਆਪਣੀ ਮਾਂ ਤੇ ਭਰਾ ਨਾਲ ਇੱਕੋ ਵੇਹੜੇ ਵਿਚ ਅਲੱਗ ਕਮਰੇ ਵਿਚ ਕਿਰਾਏ 'ਤੇ ਰਹਿੰਦਾ ਸੀ ਨੇ ਅੱਜ ਸਵੇਰੇ ਤੜਕੇ ਛੱਤ ਦੇ ਗਾਡਰ ਨਾਲ ਚੁੰਨੀ ਦੀ ਸਹਾਇਤਾ ਨਾਲ ਗਲ ਨੂੰ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਜਿਸ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲੈਂਦਿਆਂ ਅਗਲੇਰੀ ਕਾਰਵਾਈ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ | ਮਿ੍ਤਕ ਦੇ ਦਿੱਲੀ ਰਹਿੰਦੇ ਭਰਾ ਦੇ ਆਉਣ ਤੇ ਉਸਦੇ ਬਿਆਨਾਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਮਨਜੀਤ ਸਿੰਘ ਲਵਲੀ ਨੇ ਬਲਾਕ ਸੰਮਤੀ ਚੋਣ ਜਿੱਤਣ ਉਪਰੰਤ ਕੀਤਾ ਵੋਟਰਾਂ ਦਾ ਧੰਨਵਾਦ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰ. 7 'ਚ ਨਵੇਂ ਟਿਊਬਵੈੱਲ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।