11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਨਿਗਮ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਦੇ ਰੋਸ ਵਜੋਂ 26 ਨੂੰ ਫੂਕਿਆ ਜਾਵੇਗਾ ਲੋਕਲ ਬਾਡੀ ਮੰਤਰੀ ਦਾ ਪੁਤਲਾ-ਧੀਂਗਾਨ <br/>

ਅਜੀਤ ਡੈਸਕ 24-12-2025
ਲੁਧਿਆਣਾ, 23 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਮੁੱਖ ਦਫ਼ਤਰ ਸਥਾਨਕ ਜ਼ੋਨ ਏ ਵਿਖੇ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਵਿੱਕੀ ਰਹੇਲਾ ਵਿਸ਼ੇਸ਼ ਤੌਰ 'ਤੇ ਮੌਜੂਦ ਹੋਏ | ਇਸ ਮੌਕੇ ਨਰੇਸ਼ ਧੀਂਗਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਅਨ ਅਤੇ ਨਿਗਮ ਮੁਲਾਜ਼ਮਾਂ ਵਲੋਂ ਵਾਰ-ਵਾਰ ਮੇਅਰ, ਨਿਗਮ ਕਮਿਸ਼ਨਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਗੰੁਗੀ ਬੋਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੈ, ਇਸ ਲਈ ਮੁਲਾਜ਼ਮਾਂ ਵਲੋਂ ਹੁਣ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 26 ਦਸੰਬਰ ਨੂੰ ਸਵੇਰੇ 11 ਵਜੇ ਨਗਰ ਨਿਗਮ ਜ਼ੋਨ ਏ ਨੇੜੇ ਮਾਤਾ ਰਾਣੀ ਚੌਕ ਵਿਖੇ ਗੇਟ ਰੈਲੀ ਕੀਤੀ ਜਾਵੇਗੀ ਤੇ ਇਸ ਦੌਰਾਨ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਦਾ ਪੁਤਲਾ ਫੂਕਿਆ ਜਾਵੇਗਾ ਤਾਂ ਜੋ ਗੰੁਗੀ ਤੇ ਬੋਲੀ ਸਰਕਾਰ ਨੂੰ ਨੀਂਦ ਤੋਂ ਜਗਾਇਆ ਜਾ ਸਕੇ | ਇਸ ਮੌਕੇ ਅਜੇਪਾਲ ਦਿਸਾਵਰ, ਰਾਜਵੀਰ ਚੋਟਾਲਾ, ਚੇਅਰਮੈਨ ਮਦਨ ਜੋਸ਼, ਸੁਭਾਸ਼ ਸੋਧੇ, ਪਿੰਕਾ ਚੰਡਾਲੀਆ, ਸੁਮਿਤ ਚੋਟਾਲਾ, ਵਰੁਣ ਰਾਜ, ਅਰਜੁਨ ਭੂੰਬਕ, ਜਸਵੀਰ ਲਵਣ, ਆਸ਼ੀਸ਼ ਦ੍ਰਾਵਿੜ, ਪਵਨ ਟਾਂਕ, ਵਿਕਾਸ ਧੀਂਗਾਨ, ਬੱਬਲੁ ਧੀਂਗਾਨ, ਰਾਮ ਲੁਭਾਇਆ, ਜਸਵੀਰ ਸਿੰਘ, ਮੋਹਿਤ ਘਾਰੂ, ਸੁੱਚਾ ਸਿੰਘ, ਮੇਜ਼ਰ ਬਾਜਵਾ, ਰਾਮ ਸੂਰਤ, ਸੁਲੇਖਾ ਆਦਿ ਹਾਜ਼ਰ ਹਨ |

ਪਿਛਲੀ ਖ਼ਬਰ ਬਕਾਇਆ ਵਸੂਲੀ ਅਤੇ ਗੈਰ-ਕਾਨੰੂਨੀ ਉਸਾਰੀਆਂ 'ਤੇ ਨਿਗਮ ਕਮਿਸ਼ਨਰ ਦਾ ਸਖ਼ਤ ਅਲਟੀਮੇਟਮ, ਹਰ ਜ਼ੋਨ ਤੋਂ ਸਰਟੀਫਿਕੇਟ ਲਾਜ਼ਮੀ... ਅਗਲੀ ਖ਼ਬਰ ਦੋ ਧੜਿਆਂ ਵਿਚਾਲੇ ਹੋਈ ਲੜਾਈ ਕਰਨ ਸਥਿਤੀ ਤਣਾਅਪੂਰਨ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।