ਭਾਜਪਾ ਹੁਣ ਸਿਰਫ਼ ਲੋਕਾਂ ਦਾ ਧਿਆਨ ਵੋਟ ਚੋਰੀ ਦੇ ਮੁੱਦੇ ਤੋਂ ਹਟਾਉਣ ਲਈ ਮਲਕ ਅਰਜੁਨ ਖੜਗੇ ਦਾ ਵਿਰੋਧ ਕਰ ਰਹੀ ਹੈ - ਬਾਵਾ
ਲੁਧਿਆਣਾ, 27 ਅਕਤੂਬਰ (ਜਤਿੰਦਰ ਭੰਬੀ)-ਤਿਆਗ ਦੀ ਮੂਰਤ ਇਹ ਸੋਨੀਆ ਗਾਂਧੀ ਨੂੰ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਅਪਸ਼ਬਦ ਬੋਲੇ ਸਨ ਤਾਂ ਭਾਰਤ ਦੀ ਸੰਸਕ੍ਰਿਤੀ (ਸਭਿਆਚਾਰ) ਨੂੰ ਕਲੰਕਿਤ ਕੀਤਾ ਸੀ, ਹੁਣ ਕਾਂਗਰਸ ਪ੍ਰਧਾਨ ਮਲਕ ਅਰਜੁਨ ਖੜਗੇ ਦਾ ਵਿਰੋਧ ਇਸ ਕਰਕੇ ਭਾਜਪਾ ਕਰ ਰਹੀ ਹੈ ਕਿ ਵੋਟ ਚੋਰੀ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਏ। ਇਹ ਸ਼ਬਦ ਅੱਜ ਇਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ (ਓ.
ਕ
ਕ੍ਰਿਸ਼ਨ ਕੁਮਾਰ ਬਾਵਾ
28-10-2026
ਲੁਧਿਆਣਾ, 27 ਅਕਤੂਬਰ (ਜਤਿੰਦਰ ਭੰਬੀ)-ਤਿਆਗ ਦੀ ਮੂਰਤ ਇਹ ਸੋਨੀਆ ਗਾਂਧੀ ਨੂੰ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਅਪਸ਼ਬਦ ਬੋਲੇ ਸਨ ਤਾਂ ਭਾਰਤ ਦੀ ਸੰਸਕ੍ਰਿਤੀ (ਸਭਿਆਚਾਰ) ਨੂੰ ਕਲੰਕਿਤ ਕੀਤਾ ਸੀ, ਹੁਣ ਕਾਂਗਰਸ ਪ੍ਰਧਾਨ ਮਲਕ ਅਰਜੁਨ ਖੜਗੇ ਦਾ ਵਿਰੋਧ ਇਸ ਕਰਕੇ ਭਾਜਪਾ ਕਰ ਰਹੀ ਹੈ ਕਿ ਵੋਟ ਚੋਰੀ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਏ। ਇਹ ਸ਼ਬਦ ਅੱਜ ਇਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਨੇ ਕਹੇ। ਬਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਹੋ ਚੁੱਕੀ ਹੈ। ਇਸ ਦੀਆਂ ਵਧੀਕੀਆਂ ਕਾਰਨ ਹੀ ਪੰਜਾਬ ਦੇ 750 ਕਿਸਾਨਾਂ ਨੂੰ ਆਪਣੀ ਜਾਨ ਦੀ ਆਹੂਤੀ ਕਿਸਾਨੀ ਸੰਘਰਸ਼ ਦੌਰਾਨ ਦੇਣੀ ਪਈ। ਪ੍ਰਧਾਨ ਮੰਤਰੀ ਕਹਿੰਦੇ ਸੀ ਕਿ ਮੈਂ ਦੇਸ਼ ਨਹੀਂ ਬਿਕਨੇ ਦੂੰਗਾ। ਹੁਣ ਆਪ ਨੇ ਹੀ ਰੇਲ, ਬੰਦਰਗਾਹਾਂ, ਹਵਾਈ ਅੱਡੇ, ਕੋਲੇ ਦੀਆਂ ਖਾਣਾਂ ਵੇਚ ਦਿੱਤੀਆਂ। ਅਰੁਣਾਚਲ ਪ੍ਰਦੇਸ਼ ਵਿਚ ਚੀਨ 50 ਕਿੱਲੋਮੀਟਰ ਭਾਰਤ ਅੰਦਰ ਆ ਗਿਆ ਹੈ। ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਲੋਕਾਂ ਦੀ ਕਚਹਿਰੀ ਵਿਚ ਜਵਾਬ ਦੇਣ। ਬਾਵਾ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਕ ਅਰਜੁਨ ਖੜਗੇ ਭਾਰਤ ਦੇ ਦਲਿਤ ਨੇਤਾ ਹਨ। ਉਨ੍ਹਾਂ ਨੇ ਹੇਠਲੇ ਪੱਧਰ ਤੋਂ ਸਿਆਸੀ ਜੀਵਨ ਸ਼ੁਰੂ ਕਰਕੇ ਕਾਂਗਰਸ ਪਾਰਟੀ ਦਾ ਉੱਚ ਅਹੁਦਾ ਪਾਇਆ ਹੈ, ਜਦਕਿ ਰਾਹੁਲ ਗਾਂਧੀ ਹਰ ਫ਼ੈਸਲਾ ਉਨ੍ਹਾਂ ਦੀ ਅਗਵਾਈ ਵਿਚ ਕਰਕੇ ਭਾਰਤ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਅਤੇ ਭਾਰਤ ਦੀ ਦਸ਼ਾ ਨੂੰ ਸੁਧਾਰਨ ਲਈ ਸੰਘਰਸ਼ਮਈ ਕਦਮ ਚੁੱਕ ਰਹੇ ਹਨ, ਜੋ ਭਾਜਪਾ ਨੂੰ ਹਜ਼ਮ ਨਹੀਂ ਹੋ ਰਿਹਾ।