01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਾਰਡ ਨੰਬਰ 73 ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ <br/>

ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਵਾਰਡ ਨੰਬਰ 73 ਵਿਚ ਭਾਜਪਾ ਕੌਂਸਲਰ ਰੂਚੀ ਵਿਸ਼ਾਲ ਗੁਲਾਟੀ ਦੇ ਯਤਨਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੀਣ ਵਾਲੇ ਪਾਣੀ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੰੂ ਧਿਆਨ ਵਿਚ ਰੱਖਦਿਆਂ ਸ਼ਾਮ ਨਗਰ ਗਲੀ ਨੰਬਰ 2 ਤੇ 3 ਵਿਚ ਨਵੇਂ ਸਮਰਸੀਬਲ ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਮੌਕੇ ਕੌਂਸਲਰ ਰੂਚੀ ਵਿਸ਼ਾਲ ਗੁਲਾਟੀ ਨੇ ਦੱਸਿਆ ਕਿ ਵਾਰਡ ਨੰਬਰ 73 ਵਿਚ ਕੌਂਸਲਰ ਕੋਟੇ ਤਹਿਤ 3 ਨਵੇਂ ਸਮਰਸੀਬਲ ਮਨਜੂਰ ਹੋਏ ਹਨ, ਜਿਨ੍ਹਾਂ ਵਿਚੋਂ ਇਕ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ | ਕੌਂਸਲਰ ਰੂਚੀ ਗੁਲਾਟੀ ਨੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਵਿਰੋਧੀ ਧਿਰ ਦੇ ਆਗੂ ਵਾਰਡ ਨੰਬਰ 77 ਤੋਂ ਕੌਂਸਲਰ ਪੂਨਮ ਰੱਤੜਾ, ਵਾਰਡ ਨੰਬਰ 70 ਤੋਂ ਸੁਮਨ ਵਰਮਾ, ਵਾਰਡ ਨੰਬਰ 18 ਤੋਂ ਅਨਿਲ ਭਾਰਦਵਾਜ ਅਤੇ ਵਾਰਡ ਨੰਬਰ 3 ਤੋਂ ਕੌਂਸਲਰ ਵਿਪਨ ਵਿਨਾਇਕ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਪਰਮਜੀਤ, ਰਾਜੇਸ਼ ਰਾਣਾ, ਅਨਿਲ ਭੰਡਾਰੀ, ਸੁਸ਼ੀਲ ਸਹਦੇਵ, ਰਾਜਿੰਦਰ ਬਬਲਾ, ਮਾਨਵ ਅਤਰੀ, ਸੋਮਨਾਥ, ਰਾਜਿੰਦਰ ਭਾਟੀਆ, ਗੁਰਪ੍ਰੀਤ ਵਾਲੀਆ, ਸੰਜੀਵ ਪਾਂਡੇ, ਅਸ਼ਵਨੀ ਮਰਵਾਹਾ, ਸੁਖਪਤ ਸਭਰਵਾਲ, ਨਰਿੰਦਰ ਗੋਇਲ, ਗੁਰਪ੍ਰੀਤ ਬਾਵਾ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖ਼ੇ ਸਾਕਾ ਸਰਹਿੰਦ ਨੂੰ ਸਮਰਪਿਤ ਗੁਰਮਤਿ ਕਥਾ ਅਤੇ ਕੀਰਤਨ ਸਮਾ... ਅਗਲੀ ਖ਼ਬਰ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ 'ਚ ਵਧ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਕਾਰਨ ਲੋਕਾਂ 'ਚ ਭਾਰੀ ਖੌਫ਼- ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।