31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਲਖਵਿੰਦਰ ਸਿੰਘ ਘੁੰਮਣ ਗੁਰਦਾਸਪੁਰ ਪੀਪਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ <br/>

ਅਜੀਤ ਡੈਸਕ 26-12-2025
ਡਾਬਾ/ਲੁਹਾਰਾ, 25 ਦਸੰਬਰ (ਕੁਲਵੰਤ ਸਿੰਘ ਸੱਪਲ)-ਗੁਰਦਾਸਪੁਰ ਪੀਪਲ ਵੈਲਫੇਅਰ ਐਸੋਸੀਏਸ਼ਨ ਦੀ ਜਰਨਲ ਬਾਡੀ ਦੀ ਮੀਟਿੰਗ ਚੇਅਰਮੈਨ ਬਲਵਿੰਦਰ ਸਿੰਘ ਦੇ ਗ੍ਰਹਿ ਸ਼ਿਮਲਾਪੁਰੀ ਵਿਖੇ ਹੋਈ | ਇਸ ਦੌਰਾਨ ਉੱਤਮ ਸਿੰਘ ਬੈਂਸ ਜੋ ਕਿ ਲੰਬੇ ਸਮੇਂ ਤੋਂ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਸੇਵਾ ਨਿਭਾਂ ਰਹੇ ਸਨ, ਉਨ੍ਹਾਂ ਨੇ ਨਿੱਜੀ ਤੇ ਸਿਹਤ ਪ੍ਰਤੀ ਆ ਰਹੀਆਂ ਦਿੱਕਤਾਂ ਕਰਕੇ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਅਸਮਰੱਥਾ ਪ੍ਰਗਟਾਈ | ਸੋ ਮੀਟਿੰਗ ਵਿਚ ਨੌਜਵਾਨ ਤੇ ਮਿਹਨਤੀ ਨੌਜਵਾਨ ਚਿਹਰੇ ਲਖਵਿੰਦਰ ਸਿੰਘ ਘੁੰਮਣ ਨੂੰ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ | ਬਾਕੀ ਜਰਨਲ ਬਾਡੀ ਦੀ ਚੋਣ ਕਰਕੇ ਐਸੋਸੀਏਸ਼ਨ ਲਈ ਕੰਮ ਕਰਨ ਵਾਲੇ ਨਵੇਂ ਚਿਹਰਿਆਂ ਨੂੰ ਵੱਖ ਵੱਖ ਜਿੰਮੇਵਾਰੀਆਂ ਦਿੱਤੀਆਂ ਗਈਆਂ, ਜਿਸ ਵਿਚ ਇਕਬਾਲ ਸਿੰਘ ਜਰਨਲ ਸੈਕਟਰੀ, ਉੱਤਮ ਸਿੰਘ ਬੈਂਸ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਦੇਸ ਕੁਮਾਰ ਨੂੰ ਵਾਈਸ ਪ੍ਰੈਜ਼ੀਡੈਂਟ, ਸੂਬੇਦਾਰ ਮਹਿੰਦਰ ਸਿੰਘ ਹੈੱਡ ਕੈਸ਼ੀਅਰ, ਗੁਰਮੁੱਖ ਸਿੰਘ ਘੁੰਮਣ ਮੁੱਖ ਸਲਾਹਕਾਰ, ਲਖਵੀਰ ਸਿੰਘ ਲੱਖਾ ਸੈਕਟਰੀ, ਬੂਟਾ ਸਿੰਘ ਜੋਇੰਟ ਸੈਕਟਰੀ, ਪਰਮਜੀਤ ਸਿੰਘ ਸਟੇਜ ਸੈਕਟਰੀ, ਤਰਸੇਮ ਸਿੰਘ ਗਿਆਨੀ ਪ੍ਰੈਸ ਸੈਕਟਰੀ, ਰਜਿੰਦਰ ਕੁਮਾਰ ਲੱਕੀ ਕੈਸ਼ੀਅਰ ਚੁਣੇ ਗਏ |

ਪਿਛਲੀ ਖ਼ਬਰ ਸ਼ਹੀਦੀ ਸਾਕੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ ਆਪ ਤੇ ਕਾਂਗਰਸ ਦੇ ਕਈ ਵਰਕਰ ਭਾਜਪਾ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।