ਚੰਡੀਗੜ੍ਹ, 15 ਜੂਨ (ਅਜੀਤ ਬਿਉਰੋ)-ਟੈਸਟ ਤਿਆਰੀ ਸੇਵਾਵਾਂ ਦੇ ਰਾਸ਼ਟਰੀ ਅਗਵਾਈਕਰਤਾ ਆਕਾਸ਼ ਏਜੂਕੇਸ਼ਨਲ ਸਰਵਿਸਿਜ਼ ਲਿਮਟਿਡ (ਏ. ਈ. ਸੀ. ਐਲ.) ਨੇ ਘੋਸ਼ਣਾ ਕੀਤੀ ਹੈ ਕਿ ਚੰਡੀਗੜ੍ਹ ਤੋਂ ਇਸ ਦੇ 15 ਵਿਦਿਆਰਥੀਆਂ ਨੇ ਨੀਟ (ਐਨ. ਈ. ਈ. ਟੀ.) ਯੂ. ਜੀ. 2025 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਰੈਂਕਾਂ ਹਾਸਿਲ ਕੀਤੀਆਂ ਹਨ | ਇਹ ਕਾਮਯਾਬੀ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਿਤ ਅਭਿਆਸ ਤੇ ਏ. ਈ. ਸੀ. ਐਲ. ਵਲੋਂ ਦਿੱਤੇ ਗਏ ਪ੍ਰੋਫੈਸ਼ਨਲ ਗਾਈਡੈਂਸ ਦਾ ਨਤੀਜਾ ਹੈ | ਨਤੀਜੇ ਕੱਲ੍ਹ ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਵਲੋਂ ਜਾਰੀ ਕੀਤੇ ਗਏ | ਜਨਵ ਬਾਂਸਲ ਨੇ ਆਲ ਇੰਡੀਆ ਰੈਂਕ (ਏ. ਆਈ. ਆਰ.) 89 ਪ੍ਰਾਪਤ ਕੀਤਾ, ਅਧਿਰਾਜ ਸਿੰਘ ਪਨਾਗ ਨੇ 103ਵੀਂ ਆਲ ਇੰਡੀਆ ਰੈਂਕ (ਏ. ਆਈ. ਆਰ.) ਹਾਸਿਲ ਕਰਕੇ ਚੰਡੀਗੜ੍ਹ ਦਾ ਨਾਂਅ ਰੌਸ਼ਨ ਕੀਤਾ | ਹੋਰ ਪ੍ਰਮੁੱਖ ਵਿਦਿਆਰਥੀਆਂ ਵਿਚ ਆਰਵ ਗੋਇਲ (ਏ. ਆਈ. ਆਰ. 169), ਯੁਵਰਾਜ ਘੈ (ਏ. ਆਈ. ਆਰ. 435), ਅਮੀਸ਼ੀ ਮੰਗਲ (ਏ. ਆਈ. ਆਰ. 1833), ਪਰਾਸ ਕਮਬੋਜ (ਏ. ਆਈ. ਆਰ. 2945), ਇਸ਼ਿਤਾ ਸ਼ਰਮਾ (ਏ. ਆਈ. ਆਰ. 3229), ਦੇਵਾਂਸ਼ (ਏ. ਆਈ. ਆਰ. 4450) ਤੇ ਪਰਦੀਪ ਸਿੰਘ (ਏ. ਆਈ. ਆਰ. 6774) ਸ਼ਾਮਿਲ ਹਨ | ਇਹ ਸਾਰੇ ਵਿਦਿਆਰਥੀ ਏ. ਈ. ਸੀ. ਐਲ. ਦੇ ਕਲਾਸਰੂਮ ਪ੍ਰੋਗਰਾਮ ਨਾਲ ਜੁੜੇ ਹੋਏ ਸਨ, ਜੋ ਨੀਟ (ਐਨ. ਈ. ਈ. ਟੀ.) ਵਰਗੀਆਂ ਮੁਸ਼ਕਿਲ ਪ੍ਰੀਖਿਆਵਾਂ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ | ਵਿਦਿਆਰਥੀਆਂ ਨੇ ਕਿਹਾ, 'ਅਸੀਂ ਆਕਾਸ਼ ਇੰਸਟਿਟਿਊਟ ਦੇ ਬੇਹੱਦ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਇਮਤਿਹਾਨੀ ਸਫ਼ਰ ਦੌਰਾਨ ਸਾਡੀ ਹਰ ਪਾਸੇ ਮਦਦ ਕੀਤੀ | ਉਨ੍ਹਾਂ ਦੀ ਵਿਗਿਆਨਿਕ ਅਧਿਐਨ ਸਮਗਰੀ, ਨਿਪੁੰਨ ਅਧਿਆਪਕ ਤੇ ਵਿਅਕਤੀਗਤ ਮਾਰਗਦਰਸ਼ਨ ਨੇ ਸਾਨੂੰ ਔਖਿਆਂ ਵਿਸ਼ਿਆਂ ਨੂੰ ਅਸਾਨੀ ਨਾਲ ਸਮਝਣ 'ਚ ਮਦਦ ਕੀਤੀ | ਡਾ. ਸੁਰਿੰਦਰ ਚੌਹਾਨ, ਰੀਜਨਲ ਡਾਇਰੈਕਟਰ, ਏ. ਈ. ਸੀ. ਐਲ. ਨੇ ਕਿਹਾ, 'ਐਨ. ਈ. ਈ. ਟੀ. ਯੂ. ਜੀ. 2025 ਵਿਚ ਸਾਡੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਸਾਨੂੰ ਗਰਵ ਹੈ | ਇਹ ਸਫਲਤਾ ਨਾ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ, ਸਗੋਂ ਉਨ੍ਹਾਂ ਦੇ ਮਾਪਿਆਂ ਤੇ ਸਾਡੇ ਅਕਾਦਮਿਕ ਟੀਮ ਦੇ ਸਮਰਪਣ ਨੂੰ ਵੀ ਦਰਸਾਉਂਦੀ ਹੈ | ਅਸੀਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ |' ਨੀਟ (ਐਨ. ਈ. ਈ. ਟੀ.) ਪ੍ਰੀਖਿਆ ਹਰੇਕ ਸਾਲ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਈ ਜਾਂਦੀ ਹੈ, ਜੋ ਕਿ ਐਮ. ਬੀ. ਬੀ. ਐਸ., ਬੀ. ਡੀ. ਐਸ. ਤੇ ਆਯੂਸ਼ (ਬੀ. ਏ. ਐਮ. ਐਸ., ਬੀ. ਯੂ. ਐਮ. ਐਸ., ਬੀ. ਐਚ. ਐਮ. ਐਸ. ਆਦਿ) ਕੋਰਸਾਂ ਲਈ ਸਰਕਾਰੀ ਤੇ ਪ੍ਰਾਈਵੇਟ ਇੰਸਟੀਚਿਊਟਾਂ ਵਿਚ ਦਾਖਲੇ ਲਈ ਜ਼ਰੂਰੀ ਹੈ | ਇਹ ਇਮਤਿਹਾਨ ਉਨ੍ਹਾਂ ਵਿਦਿਆਰਥੀਆਂ ਲਈ ਵੀ ਲਾਜ਼ਮੀ ਹੈ ਜੋ ਵਿਦੇਸ਼ 'ਚ ਪ੍ਰਾਇਮਰੀ ਮੈਡੀਕਲ ਕਵਾਲੀਫਿਕੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਹਨ |