21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

113 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ <br/>

ਅਜੀਤ ਡੈਸਕ 16-06-2025
ਡੇਰਾਬੱਸੀ, 15 ਜੂਨ (ਗੁਰਮੀਤ ਸਿੰਘ)-ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੀ ਪਾਵਨ ਬਖਸ਼ਿਸ਼ ਸਦਕਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੀ ਸਰਪ੍ਰਸਤੀ ਹੇਠ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਭਾਂਖਰਪੁਰ (ਤਿ੍ਵੇਦੀ ਕੈਂਪ) ਵਿਖੇ ਖੂਨਦਾਨ ਕੈਂਪ ਲਗਾਇਆ | ਇਸ ਮੌਕੇ 113 ਸ਼ਰਧਾਲੂਆਂ ਨੇ ਖੂਨਦਾਨ ਕੀਤਾ | ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ. ਪੀ. ਨਿਰੰਕਾਰੀ ਨੇ ਸਥਾਨਕ ਮੁਖੀ ਗੁਰਦਾਸ ਓਬਰਾਏ ਅਤੇ ਹੋਰ ਪਤਵੰਤਿਆਂ ਦੇ ਨਾਲ ਮਿਲ ਕੇ ਕੀਤਾ | ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ. ਪੀ. ਨਿਰੰਕਾਰੀ ਨੇ ਮੌਕੇ ਕਿਹਾ ਕਿ ਇਸ ਕੈਂਪ ਦਾ ਮੂਲ ਉਦੇਸ਼ ਬਾਬਾ ਹਰਦੇਵ ਸਿੰਘ ਦੇ ਸ਼ਬਦਾਂ ਨੂੰ ਪੂਰਾ ਕਰਨਾ ਹੈ, ਮਨੁੱਖ ਮਨੁੱਖ ਨੂੰ ਪਿਆਰ ਕਰਦਾ ਹੈ, ਇਕ ਦੂਜੇ ਦਾ ਸਹਾਰਾ ਬਣ ਜਾਂਦਾ ਹੈ | 1986 ਤੋਂ ਲੈ ਕੇ ਹੁਣ ਤੱਕ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਆਯੋਜਿਤ ਲਗਪਗ 9000 ਕੈਂਪਾਂ 'ਚ ਲਗਪਗ 1.5 ਮਿਲੀਅਨ ਯੂਨਿਟ ਖੂਨਦਾਨ ਕੀਤਾ ਗਿਆ ਹੈ | ਭਾਂਖਰਪੁਰ ਦੇ ਸਥਾਨਕ ਮੁਖੀ ਗੁਰਦਾਸ ਓਬਰਾਏ ਨੇ ਜ਼ੋਨਲ ਇੰਚਾਰਜ ਓ. ਪੀ. ਨਿਰੰਕਾਰੀ ਉਚੇਚੇ ਤੌਰ 'ਤੇ ਆਏ ਖੇਤਰੀ ਸੰਚਾਲਕ ਰਾਜੇਸ਼ ਗੌੜ ਤੇ ਨੇੜਲੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ, ਖੂਨਦਾਨੀਆਂ ਤੇ ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ, ਸੈਕਟਰ 16, ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ 16 ਮੈਂਬਰੀ ਟੀਮ ਟੀਮ ਦਾ ਕੈਂਪ 'ਚ ਪਹੁੰਚਣ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹੈ ਕਿ ਖੂਨਦਾਨ ਕਰਨ ਨਾਲ ਖੂਨ ਦਾ ਸੰਬੰਧ ਬਣਦਾ ਹੈ |' ਖੂਨਦਾਨ ਕੋਈ ਸਮਾਜਿਕ ਕਾਰਜ ਹੀ ਨਹੀਂ ਹੈ ਸਗੋਂ ਮਨੁੱਖਤਾ ਦਾ ਇਕ ਬ੍ਰਹਮ ਗੁਣ ਹੈ ਜੋ ਯੋਗਦਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਝੰਡਾ ਸਾਹਿਬ ਵਿਖੇ ਧਾਰਮਿਕ ਸਮਾਗਮ ਮਨਾਇਆ <br/> ਅਗਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਵਿਜੇ ਰੂਪਾਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।