ਐੱਸ. ਏ. ਐੱਸ. ਨਗਰ, 15 ਜੂਨ (ਪ੍ਰੋ. ਅਵਤਾਰ ਸਿੰਘ)-ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਇੰਚਾਰਜ ਵਿਜੈ ਰੂਪਾਨੀ ਸਮੇਤ ਹੋਰ ਬਹੁਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ, ਜਿਸ ਨੇ ਸਮੁੱਚੇ ਦੇਸ਼ ਨੂੰ ਸੋਗ 'ਚ ਡੁਬੋ ਦਿੱਤਾ ਹੈ | ਇਸ ਅਤਿ-ਦੁਖਦਾਈ ਘਟਨਾ 'ਤੇ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਜੈ ਰੂਪਾਨੀ ਅਸਾਧਾਰਨ ਕਾਬਲੀਅਤ ਦੇ ਮਾਲਕ, ਅਤਿ ਨਿਸ਼ਠਾਵਾਨ ਤੇ ਦੂਰਦਰਸ਼ੀ ਆਗੂ ਸਨ | ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਹੇਠ ਗੁਜਰਾਤ ਨੇ ਵਿਕਾਸ ਤੇ ਤਰੱਕੀ ਦੀਆਂ ਨਵੀਆਂ ਅਤੇ ਬੇਮਿਸਾਲ ਉੱਚਾਈਆਂ ਨੂੰ ਛੂਹਿਆ ਸੀ | ਸੰਧੂ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਾਰੀਆਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ |