21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹੱਲੋਮਾਜਰਾ ਦੇ ਵਸਨੀਕਾਂ ਵਲੋਂ ਪਾਵਰ ਗਰਿੱਡ ਦੇ ਨਾਲ ਲੱਗਦੀ ਸੜਕ ਨੂੰ ਬੰਦ ਕਰਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 16-06-2025
ਚੰਡੀਗੜ੍ਹ, 15 ਜੂਨ (ਮਾਰਕੰਡਾ)-ਚੰਡੀਗੜ੍ਹ ਦੇ ਪਿੰਡ ਹੱਲੋਮਾਜਰਾ ਦੇ ਪਾਵਰ ਗਰਿੱਡ ਨਾਲ ਲੱਗਦੀ ਸੜਕ ਨੂੰ ਬੰਦ ਕਰਨ ਦੇ ਵਿਰੋਧ ਵਿਚ ਸਸ਼ੀਸੰਕਰ ਤਿਵਾੜੀ ਦੀ ਅਗਵਾਈ ਹੇਠ ਹੱਲੋਮਾਜਰਾ ਵਾਸੀਆਂ ਨੇ ਵਿਰੋਧ ਰੋਸ਼ ਪ੍ਰਦਰਸ਼ਨ ਕੀਤਾ | ਹੱਲੋਮਾਜਰਾ ਵਾਸੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਥੇ ਪਾਵਰ ਗਰਿੱਡ ਦੇ ਨਾਲ ਬਣੀ ਸੜਕ ਨੂੰ ਬੰਦ ਕਰਨ 'ਤੇ ਬੇਹੱਦ ਨਾਰਾਜ਼ ਹਨ | ਭਾਜਪਾ ਦੇ ਸੂਬਾ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਨੇ ਵੀ ਸਥਾਨਕ ਨਿਵਾਸੀਆਂ ਨਾਲ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਅਤੇ ਕਿਹਾ ਕਿ ਉਹ ਇਸ ਸੜਕ ਨੂੰ ਕਿਸੇ ਵੀ ਹਾਲਤ 'ਚ ਬੰਦ ਨਹੀਂ ਹੋਣ ਦੇਣਗੇ | ਤਿਵਾੜੀ ਨੇ ਕਿਹਾ ਕਿ ਹੱਲੋਮਾਜਰਾ ਦੇ ਹਜ਼ਾਰਾਂ ਲੋਕ ਇਸ ਸੜਕ ਦੀ ਵਰਤੋਂ ਕਰਦੇ ਹਨ | ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੌਰਾਨ ਫਾਇਰ ਬਿ੍ਗੇਡ, ਐਂਬੂਲੈਂਸ, ਪੁਲਿਸ ਵਾਹਨ, ਬਿਜਲੀ ਵਿਭਾਗ ਆਦਿ ਵੀ ਇਸ ਸੜਕ ਤੋਂ ਲੰਘਦੇ ਹਨ | ਇਸ ਤੋਂ ਇਲਾਵਾ ਇਹ ਸੜਕ ਇਥੋਂ ਦੀਆਂ ਉਦਯੋਗਿਕ ਇਕਾਈਆਂ ਲਈ ਵੀ ਵਰਤੀ ਜਾਂਦੀ ਹੈ | ਤਿਵਾੜੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ 20 ਸਾਲ ਪੁਰਾਣੀ ਇਸ ਸੜਕ ਨੂੰ ਖੋਲਿ੍ਹਆ ਜਾਵੇ ਤਾਂ ਜੋ ਸਥਾਨਕ ਨਿਵਾਸੀਆਂ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਵਿਰੋਧ ਪ੍ਰਦਰਸ਼ਨ 'ਚ ਵਿਜੇ ਗੋਇਲ, ਏਰੀਆ ਕੌਂਸਲਰ ਗੁਰੂ ਚਰਨ ਸਿੰਘ ਕਾਲਾ, ਕਿ੍ਪਾਨੰਦ ਠਾਕੁਰ, ਮੁਕੇਸ਼ ਮਹਿਰਾ, ਅਸ਼ੋਕ ਭੂਮੀਆ, ਅਭੈ ਝਾਅ, ਵਸ਼ਿਸ਼ਟ ਪਾਂਡੇ, ਸੁਮੇਰ ਸਿੰਘ, ਅਮਜਤ ਖਾਨ, ਸੁਨੀਲ ਉਪਾਧਿਆਏ ਤੇ ਮਨੋਜ ਕਸ਼ਯਪ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਵਿਜੇ ਰੂਪਾਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਮਹਿਲਾ 'ਤੇ ਪੁਰਸ਼ ਦੋਸਤ ਨੇ ਨੁਕੀਲੀ ਚੀਜ਼ ਨਾਲ ਕੀਤਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।