21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਮਹਿਲਾ 'ਤੇ ਪੁਰਸ਼ ਦੋਸਤ ਨੇ ਨੁਕੀਲੀ ਚੀਜ਼ ਨਾਲ ਕੀਤਾ ਹਮਲਾ <br/>

ਅਜੀਤ ਡੈਸਕ 16-06-2025
ਪੰਚਕੂਲਾ, 15 ਜੂਨ (ਕਪਿਲ)-ਪਿੰਜੌਰ ਦੇ ਮੜਾਵਾਲਾ ਇਲਾਕੇ 'ਚ ਸਨਿਚਰਵਾਰ ਦੇਰ ਰਾਤ ਇਕ ਮਹਿਲਾ 'ਤੇ ਉਸ ਦੇ ਪੁਰਸ਼ ਦੋਸਤ ਨੇ ਨੁਕੀਲੀ ਚੀਜ਼ ਨਾਲ ਜਾਨਲੇਵਾ ਹਮਲਾ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਮਹਿਲਾ ਦੇ ਗਲੇ 'ਤੇ ਨੁਕੀਲੀ ਚੀਜ਼ ਨਾਲ ਕਈ ਵਾਰ ਕਰ ਦਿੱਤੇ | ਘਟਨਾ ਤੋਂ ਬਾਅਦ ਜ਼ਖ਼ਮੀ ਮਹਿਲਾ ਨੂੰ ਪਹਿਲਾਂ ਨਾਨਕਪੁਰ ਹਸਪਤਾਲ ਲਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਸੈਕਟਰ 6 ਜਨਰਲ ਹਸਪਤਾਲ ਰੈਫਰ ਕਰ ਦਿੱਤਾ ਗਿਆ | ਮਹਿਲਾ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ | ਮੁੱਢਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਆਪਣੇ ਕੁੱਝ ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਆਈ ਸੀ | ਉਹ ਪਿੰਜੋਰ ਦੇ ਮੜਾਵਾਲਾ 'ਚ ਆਪਣੇ ਜਾਣਕਾਰ ਦੇ ਕੋਲ ਰੁਕੇ ਸੀ | ਦੇਰ ਰਾਤ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜੋ ਕਿ ਹਿੰਸਕ ਰੂਪ ਲੈ ਗਈ | ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ |

ਪਿਛਲੀ ਖ਼ਬਰ ਹੱਲੋਮਾਜਰਾ ਦੇ ਵਸਨੀਕਾਂ ਵਲੋਂ ਪਾਵਰ ਗਰਿੱਡ ਦੇ ਨਾਲ ਲੱਗਦੀ ਸੜਕ ਨੂੰ ਬੰਦ ਕਰਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>... ਅਗਲੀ ਖ਼ਬਰ ਮੁਹਾਲੀ ਵਿਖੇ ਸੀ. ਆਈ. ਏ. ਟੀਮ ਨੇ ਕਤਲ ਦੇ ਦੋਸ਼ੀ ਦਾ ਕੀਤਾ ਐਨਕਾਊਾਟਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।