ਐੱਸ. ਏ. ਐੱਸ. ਨਗਰ, 15 ਜੂਨ (ਕਪਿਲ ਵਧਵਾ)-ਮੁਹਾਲੀ ਵਿਖੇ ਹੋਏ ਇਕ ਕਤਲ ਦਾ ਦੋਸ਼ੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਫ਼ਰਾਰ ਸੀ, ਆਖਰਕਾਰ ਪੁਲਿਸ ਦੇ ਸ਼ਿਕੰਜੇ 'ਚ ਆ ਗਿਆ ਪਰ ਇਹ ਗਿ੍ਫ਼ਤਾਰੀ ਕਿਸੇ ਆਮ ਕਾਰਵਾਈ ਵਾਂਗ ਨਹੀਂ ਸੀ, ਸਗੋਂ ਸੀ. ਆਈ. ਏ. ਸਟਾਫ ਖਰੜ ਦੇ ਮੁਖੀ ਇੰਸਪੈਕਟਰ ਹਰਮਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੁਲਜ਼ਮ ਦਾ ਐਨਕਾਊਾਟਰ ਕਰਦਿਆਂ ਉਸ ਨੂੰ ਕਾਬੂ ਕੀਤਾ ਹੈ | ਅਨੁਸਾਰ ਸੀ. ਆਈ. ਏ. ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ 25 ਮਈ ਨੂੰ ਫੇਜ਼-1 ਥਾਣਾ ਖੇਤਰ 'ਚ ਹੋਏ ਸਨਸਨੀਖ਼ੇਜ਼ ਕਤਲ ਵਿਚ ਲੋੜੀਂਦਾ ਦੋਸ਼ੀ ਸੰਦੀਪ ਮੁਹਾਲੀ ਵਿਚ ਵਾਪਸ ਆ ਕੇ ਲੁਕਿਆ ਹੋਇਆ ਹੈ | ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਇਲਾਕੇ ਨੂੰ ਚਾਰੇ ਪਾਸਿਓਾ ਘੇਰ ਲਿਆ ਜਦੋਂ ਸੰਦੀਪ ਨੇ ਆਪਣੇ-ਆਪ ਨੂੰ ਬਚਾਉਣ ਲਈ ਪੁਲਿਸ ਟੀਮ 'ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ | ਪੁਲਿਸ ਨੇ ਪਹਿਲਾਂ ਚਿਤਾਵਨੀ ਵਜੋਂ ਹਵਾਈ ਫਾਇਰ ਕੀਤਾ, ਪਰ ਰੁਕਣ ਦੀ ਬਜਾਏ ਸੰਦੀਪ ਨੇ ਕਰੀਬ 2-3 ਫਾਇਰ ਹੋਰ ਕੀਤੇ | ਇਸ ਦੇ ਜਵਾਬ 'ਚ ਸੀ. ਆਈ. ਏ. ਟੀਮ ਵਲੋਂ ਚਲਾਈ ਗਈ ਇਕ ਗੋਲੀ ਉਸ ਦੀ ਸੱਜੀ ਲੱਤ 'ਚ ਜਾ ਲੱਗੀ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ | ਮੁਕਾਬਲੇ 'ਚ ਪੁਲਿਸ ਨੇ ਚਾਰ ਰੌਂਦ ਸਰਕਾਰੀ 9 ਐਮ. ਐਮ. ਪਿਸਤੌਲ ਦੇ ਕੀਤੇ ਜਦ ਕਿ ਮੁਲਜ਼ਮ ਕੋਲ .32 ਬੋਰ ਦਾ ਪਿਸਤੌਲ ਸੀ, ਜਿਸ ਤੋਂ ਉਸ ਨੇ ਬਰਾਬਰ ਗੋਲੀਆਂ ਚਲਾਈਆਂ ਸੀ | ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਜ਼ਖ਼ਮੀ ਹਾਲਤ ਸਰਕਾਰੀ ਹਸਪਤਾਲ ਫੇਜ਼-6 ਵਿਖੇ ਦਾਖਲ ਕਰਵਾਇਆ | ਮੁਕਾਬਲੇ ਵਾਲੀ ਥਾਂ 'ਤੇ ਪਹੁੰਚ ਕੇ ਮੁਹਾਲੀ ਦੇ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਹ ਉਹੀ ਸੰਦੀਪ ਹੈ ਜਿਸ ਨੇ 25 ਮਈ ਦੀ ਦੇਰ ਰਾਤ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਦੁਸ਼ਮਣੀ ਦੇ ਚਲਦਿਆਂ ਹੇਮੰਤ ਉਰਫ ਹੇਮੂ ਦਾ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਏ ਸਨ | ਉਸ ਦੇ ਇਕ ਸਾਥੀ ਨੂੰ ਪੁਲਿਸ ਨੇ ਪਹਿਲਾਂ ਹੀ ਉੱਤਰ ਪ੍ਰਦੇਸ਼ ਤੋਂ ਗਿ੍ਫ਼ਤਾਰ ਕਰ ਲਿਆ ਸੀ ਪਰ ਮੁੱਖ ਮੁਲਜ਼ਮ ਸੰਦੀਪ ਦੀ ਗਿ੍ਫ਼ਤਾਰੀ ਦਾ ਇਹ ਘਟਨਾਕ੍ਰਮ ਪੁਲਿਸ ਲਈ ਇਕ ਵੱਡਾ ਮੋੜ ਬਣ ਕੇ ਆਇਆ ਹੈ ਖਾਸ ਕਰਕੇ ਜਦੋਂ ਇਹ ਸਾਹਮਣੇ ਆਇਆ ਕਿ ਉਸ ਵਿਰੁੱਧ ਪਹਿਲਾਂ 7 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ | ਹੁਣ ਪੁਲਿਸ ਮੁਕਾਬਲੇ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ | ਇਸ ਮਾਮਲੇ ਦੀ ਜਾਂਚ ਜਾਰੀ ਹੈ |