ਚੰਡੀਗੜ੍ਹ, 16 ਜੂਨ (ਮਾਰਕੰਡਾ)-ਸ੍ਰੀ ਹਨੂੰਮਾਨ ਧਾਮ ਸੈਕਟਰ 40 ਵਿਖੇ ਸੁੰਦਰਕਾਂਡ ਸਭਾ ਦੀਆਂ ਅÏਰਤਾਂ ਨੇ ਅਹਿਮਦਾਬਾਦ ਤੇ ਕੇਦਾਰਨਾਥ 'ਚ ਵਾਪਰੇ ਹਾਦਸਿਆਂ ਵਿਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਸ੍ਰੀ ਹਨੂੰਮਾਨ ਧਾਮ ਵਿਖੇ ਅÏਰਤਾਂ ਤੇ ਬੱਚਿਆਂ ਦੁਆਰਾ ਸੁੰਦਰਕਾਂਡ ਪਾਠ ਤੇ ਹਨੂੰਮਾਨ ਚਾਲੀਸਾ ਸੰਕਟ ਮੋਚਨ ਦਾ ਪਾਠ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ | ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਗਈ | ਹਾਦਸੇ ਤੋਂ ਬਾਅਦ ਪੂਰੀ ਦੁਨੀਆ 'ਚ ਸੋਗ ਦੀ ਲਹਿਰ ਹੈ | ਸੰਵੇਦਨਾਵਾਂ ਹਰ ਸੋਗਗ੍ਰਸਤ ਪਰਿਵਾਰ ਅਤੇ ਦਿਨ-ਰਾਤ ਕੰਮ ਕਰ ਰਹੀਆਂ ਬਹਾਦਰ ਮੈਡੀਕਲ ਟੀਮਾਂ ਨਾਲ ਹਨ | ਸ੍ਰੀ ਹਨੂੰਮਾਨ ਧਾਮ ਵਿਖੇ ਜਲਦੀ ਹੀ 7 ਦਿਨਾਂ ਦਾ ਮਹਾਯੱਗ ਸ਼ੁਰੂ ਕੀਤਾ ਜਾਵੇਗਾ, ਜਿਨ੍ਹਾਂ ਨਾਲ ਮੰਚ ਦੇ ਹੋਰ ਮੈਂਬਰ ਪਾਲ ਸ਼ਰਮਾ, ਊਸ਼ਾ ਸਿੰਗਲਾ, ਕੁਮੁਦ ਗਾਇਤਰੀ, ਅਲਕਾ ਜੋਸ਼ੀ, ਸਰਲਾ, ਸੁਦਰਸ਼ਨ ਸ਼ਰਮਾ, ਸੁਨੀਤਾ ਆਨੰਦ, ਦੀਪਤੀ, ਕਿ੍ਸ਼ਨਾ, ਕੰਚਨ, ਸੁਮਨ ਠੱਕਰ, ਰਾਜ ਕਾਲੀਆ, ਸੁਸ਼ੀਲਾ ਤੇ ਹੋਰ ਕਈ ਮਾਵਾਂ ਨੇ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ |