ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ 'ਚ ਕਾਰਜਸ਼ੀਲ ਸਰਘੀ ਕਲਾ ਕੇਂਦਰ ਮੁਹਾਲੀ ਦਾ 35ਵਾਂ ਸਥਾਪਨਾ ਦਿਵਸ ਸਥਾਨਕ ਸੈਕਟਰ-68 ਵਿਖੇ ਮਨਾਇਆ | ਇਸ ਮੌਕੇ ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਕਿਹਾ ਕਿ ਸਰਘੀ ਕਲਾ ਕੇਂਦਰ ਹੁਣ ਤੱਕ ਲੋਕ-ਮਸਲਿਆਂ ਤੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਦੋ ਦਰਜਨ ਦੇ ਕਰੀਬ ਨਾਟਕਾਂ ਦਾ ਦੇਸ਼-ਵਿਦੇਸ਼ 'ਚ ਅਨੇਕਾਂ ਵਾਰ ਮੰਚਨ ਕਰ ਚੁੱਕਾ ਹੈ | ਕੇਂਦਰ ਨਾਲ ਹੁਣ ਤੱਕ 300 ਦੇ ਕਰੀਬ ਰੰਗਕਰਮੀ ਜੁੜੇ ਹੋਏ ਹਨ, ਜੋ ਕਿ ਸਮੇਂ-ਸਮੇਂ ਸਿਰ ਮੰਚ 'ਤੇ ਅਤੇ ਮੰਚ ਦੇ ਪਿੱਛੇ ਆਪਣਾ ਮੱਹਤਵਪੂਰਨ ਯੋਗਦਾਨ ਪਾ ਰਹੇ ਹਨ | ਇਸੇ ਦੌਰਾਨ ਸਰਘੀ ਕਲਾ ਕੇਂਦਰ ਦੇ ਸਰਪ੍ਰਸਤ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ 35 ਸਾਲ ਨਾਟਕ ਦੇ ਖੇਤਰ ਵਿਚ ਲਗਾਤਾਰਤਾ ਬਣਾਈ ਰੱਖਣ ਪਿੱਛੇ ਮੰਚ ਦੇ ਮੈਂਬਰਾਂ ਨੇ ਸਖ਼ਤ ਮਿਹਨਤ ਕੀਤੀ ਹੈ, ਜਦ ਕਿ ਹਰਕੰਵਲ ਨੇ ਕਿਹਾ ਕਿ ਰੰਗਮੰਚ ਅਤੇ ਸੱਭਿਆਚਾਰਕ ਪ੍ਰਦੂਸ਼ਣ ਸਮੇਤ ਹੋਰ ਸਮਾਜਿਕ ਮਸਲੇ ਸੰਜੀਵਨ ਬੜੀ ਬੇਬਾਕੀ ਨਾਲ ਲਗਾਤਾਰ ਉੱਠਾ ਰਿਹਾ ਹੈ | ਇਸ ਮੌਕੇ ਅਦਾਕਾਰਾ ਅਨੀਤਾ ਸਬਦੀਸ਼, ਰਮਨਦੀਪ ਢਿੱਲੋਂ, ਨਰਿੰਦਰ ਨਸਰੀਨ, ਦਵਿੰਦਰ ਕੌਰ ਢਿੱਲੋਂ ਆਦਿ ਨੇ ਵੀ ਸਰਘੀ ਪਰਿਵਾਰ ਦੇ ਯੋਗਦਾਨ 'ਤੇ ਚਾਨਣਾ ਪਾਇਆ, ਜਦ ਕਿ ਸਰਘੀ ਕਲਾ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਬਜਹੇੜੀ, ਸਲਾਹਕਾਰ ਕਿ੍ਸ਼ਨ ਲਾਲ ਸੈਣੀ ਤੇ ਕੁਲਦੀਪ ਸੈਣੀ, ਗੁੰਜਣਦੀਪ ਕੌਰ, ਸਬਦੀਸ਼, ਹਰਿੰਦਰ ਹਰ, ਇਪਟਾ ਪੰਜਾਬ ਦੀ ਪ੍ਰਧਾਨ ਡਾ. ਅਮਨ ਭੋਗਲ, ਅਵਤਾਰ ਕਲਸੀਆ, ਸੰਜੀਵ ਅਗਨੀਹੋਤਰੀ ਤੇ ਗੋਪਾਲ ਸਿੰਘ ਨੇ ਸਰਘੀ ਕਲਾ ਕੇਂਦਰ ਦੇ ਰੰਗਮੰਚੀ ਸਫ਼ਰ ਨੂੰ ਚੇਤੇ ਕੀਤਾ | ਇਸ ਮੌਕੇ ਸਰਘੀ ਕਲਾ ਕੇਂਦਰ ਦੇ ਜਨਰਲ ਸਕੱਤਰ ਕੁੱਕੂ ਦੀਵਾਨ, ਸਰਘੀ ਕਲਾ ਕੇਂਦਰ ਦੇ ਪ੍ਰਚਾਰ ਸਕੱਤਰ ਰੰਜੀਵਨ ਸਿੰਘ, ਬਲਵਿੰਦਰ ਸਿੰਘ (ਉੱਤਮ), ਕੁਲਵਿੰਦਰ ਬਾਵਾ, ਚਰਨਜੀਤ ਕੌਰ, ਸਰਬਜੀਤ ਸਿੰਘ, ਸਾਹਿਲ ਨੇਗੀ, ਨਰਿੰਦਰ ਦੌੜਾਕ, ਹਰਜੀਤ ਸਿੰਘ, ਰਿਆਜ਼ ਭੋਗਲ ਤੇ ਪੂਨਮ ਆਦਿ ਵੀ ਹਾਜ਼ਰ ਸਨ |