06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦੋਧੀ ਤੇ ਡੇਅਰੀ ਯੂਨੀਅਨ ਖਰੜ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ <br/>

ਅਜੀਤ ਡੈਸਕ 17-06-2025
ਖਰੜ, 16 ਜੂਨ (ਜੰਡਪੁਰੀ)-ਦੋਧੀ ਤੇ ਡੇਅਰੀ ਯੂਨੀਅਨ ਖਰੜ ਵਲੋਂ ਭੁਰੂ ਚੌਕ ਖਰੜ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਬੋਲਦਿਆਂ ਦੋਧੀ ਤੇ ਡੇਅਰੀ ਯੂਨੀਅਨ ਖਰੜ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਹਰ ਸਾਲ ਜੂਨ ਮਹੀਨੇ 'ਚ ਛਬੀਲ ਲਗਾਈ ਜਾਂਦੀ ਹੈ ਤੇ ਇਸੇ ਲੜੀ ਤਹਿਤ ਯੂਨੀਅਨ ਦੇ ਸਮੱੁਚੇ ਮੈਂਬਰਾਂ ਦੇ ਸਹਿਯੋਗ ਨਾਲ ਛਬੀਲ ਲਗਾ ਕੇ ਠੰਢਾ ਮਿੱਠਾ ਜਲ ਰਾਹਗੀਰਾਂ 'ਚ ਵਰਤਾਇਆ ਗਿਆ | ਇਸ ਮੌਕੇ ਯੂਨੀਅਨ ਦੇ ਉਪ ਪ੍ਰਧਾਨ ਭੁਪਿੰਦਰ ਸਿੰਘ ਰਾਣਾ ਡੇਅਰੀ, ਯੂਨੀਅਨ ਦੇ ਜਨਰਲ ਸਕੱਤਰ ਜਰਨੈਲ ਸਿੰਘ ਖਹਿਰਾ ਡੇਅਰੀ, ਯੂਨੀਅਨ ਦੇ ਖਜ਼ਾਨਚੀ ਦਿਲਬਾਗ ਸਿੰਘ ਲੱਖਾ ਸਿੱਲ, ਹਰਿੰਦਰ ਸਿੰਘ ਪਾਲ ਡੇਅਰੀ, ਜਸਬੀਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਕਾਮਾ, ਕੁਲਵਿੰਦਰ ਸਿੰਘ ਸਕਰੂਲਾਂਪੁਰ, ਜਰਨੈਲ ਸਿੰਘ ਰੋੜਾ, ਕਰਮਜੀਤ ਸਿੰਘ ਸਿੱਲ, ਸੁਰਜੀਤ ਡੇਅਰੀ, ਸਰਪੰਚ ਡੇਅਰੀ, ਭਿੰਦਾ ਡੇਅਰੀ, ਸੁੱਖੀ ਮਗਰ, ਅਕਸ਼ ਡੇਅਰੀ, ਪਰਮਜੀਤ ਸਿੰਘ ਭਾਗੋਮਾਜਰਾ, ਮਨਵੀਰ ਸਿੰਘ ਰੋੜਾ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਰੋੜਾ, ਪਿ੍ੰਸ ਡੇਅਰੀ, ਬਾਬਾ ਡੇਅਰੀ, ਮੌਲਾ ਬੀਬੀਪੁਰ, ਚੀਮਾ ਡੇਅਰੀ, ਸੋਨੂੰ ਡੇਅਰੀ, ਸੋਢੀ ਸਵਿਟਸ, ਪੰਜਾਬ ਡੇਅਰੀ ਤੇ ਚਾਵਲਾ ਡੇਅਰੀ ਆਦਿ ਵਲੋਂ ਸੇਵਾ ਨਿਭਾਈ ਗਈ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸਰਘੀ ਕਲਾ ਕੇਂਦਰ ਦਾ 35ਵਾਂ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।