19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਕੰਟੀਨਾਂ ਨੂੰ ਜੀ.ਐਸ.ਟੀ. ਤੋਂ ਰਾਹਤ ਦੇਣ ਲਈ ਡੀਨ ਭਲਾਈ ਅਫ਼ਸਰ ਨੂੰ ਦਿੱਤਾ ਮੰਗ ਪੱਤਰ

ਪੰਜਾਬ ਯੂਨੀਵਰਸਿਟੀ ਦੇ ਡੀਨ ਭਲਾਈ ਅਫ਼ਸਰ ਅਮਿਤ ਚੌਹਾਨ ਨੂੰ ਮੰਗ ਪੱਤਰ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਮੈਂਬਰ | ਤਸਵੀਰ : ਗੁਰਿੰਦਰ ਸਿੰਘ <br/> 18-06-2025
ਚੰਡੀਗੜ੍ਹ, 17 ਜੂਨ (ਮਾਰਕੰਡਾ)- ਪਿਛਲੇ ਕਈ ਮਹੀਨਿਆਂ ਤੋਂ ਹੋਸਟਲਾਂ ਵਿਚ ਰਹਿ ਰਹੇ ਵਿਦਿਆਰਥੀਆਂ ਦੁਆਰਾ ਮੈੱਸ ਅਤੇ ਕੰਟੀਨ ਦੇ ਬਿੱਲਾਂ ਵਿਚ ਨਜਾਇਜ਼ ਵਾਧੇ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ | ਜਿਸ ਦੇ ਸਬੰਧ ਵਿਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਸਟਲ ਮੈਸ ਅਤੇ ਕੰਟੀਨਾਂ ਨੂੰ ਜੀ.ਐਸ.ਟੀ ਤੋਂ ਰਾਹਤ ਦੇਣ ਲਈ ਡੀਨ ਭਲਾਈ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਕੁੜੀਆਂ ਦੇ ਹੋਸਟਲ 1 ਅਤੇ ਹੋਸਟਲ 3 ਦੀਆਂ ਵਾਰਡਨਾਂ ਨਾਲ ਇਸ ਮਸਲੇ ਉੱਤੇ ਗੱਲ ਕੀਤੀ | ਜਿਸਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਠੇਕੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਬਿੱਲ ਦਾ ਨਵਾਂ ਫਾਰਮਟ ਜਾਰੀ ਕੀਤਾ ਗਿਆ ਤੇ ਡੱਬਾਬੰਦ ਵਸਤਾਂ ਉੱਤੇ ਜੀ.ਐਸ.ਟੀ ਬੰਦ ਕੀਤਾ ਗਿਆ | ਪੀ.ਐੱਸ.ਯੂ(ਲਲਕਾਰ) ਨੇ ਅੱਗੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਇਕ ਸਰਕਾਰੀ ਵਿੱਦਿਅਕ ਅਦਾਰਾ ਹੋਣ ਦੇ ਨਾਤੇ ਕੇਂਦਰੀ ਵਸਤੂ ਅਤੇ ਸੇਵਾ ਟੈਕਸ ਐਕਟ (ਸੀ.ਜੀ.ਐਸ.ਟੀ) 2017 ਦੇ ਨੋਟੀਫ਼ਿਕੇਸ਼ਨ ਨੰਬਰ 12/2017-ਸੈਂਟਰਲ ਟੈਕਸ (ਰੇਟ) ਦੇ ਤਹਿਤ ਜੀ.ਐਸ.ਟੀ ਭਰਨ ਤੋਂ ਪੂਰੀ ਛੋਟ ਮਿਲਣੀ ਚਾਹੀਦੀ ਹੈ | ਸਿੱਖਿਆ ਦੇ ਸਰਕਾਰੀ ਅਦਾਰੇ ਵਿਚ ਵਿਦਿਆਰਥੀਆਂ ਲਈ ਪੜਾਈ ਦੀ ਸੌਖ ਲਈ ਹੀ ਇਹਨਾਂ ਨੂੰ ਟੈਕਸਾਂ ਤੋਂ ਮੁਕਤ ਰੱਖਿਆ ਜਾਂਦਾ ਰਿਹਾ ਹੈ ਪਰ ਅੱਜ ਕਾਨੂੰਨ ਦੇ ਉਲਟ ਜਾਂਦੇ ਹੋਏ ਵਿਦਿਆਰਥੀਆਂ ਤੋਂ ਟੈਕਸ ਦੇ ਰੂਪ ਵਿਚ ਵਾਧੂ ਦੀ ਲੁੱਟ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪੰਜਾਬ ਰਾਜ ਭਵਨ ਦੇ ਸਟਾਫ਼ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਯਾਦ ਵਿਚ ਲਗਾਈ ਛਬੀਲ-ਰਾਜਪਾਲ ਗੁਲਾਬ ਚੰਦ ਕਟਾ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਲੇਟਰਲ ਐਂਟਰੀ ਐਂਟਰੈਂਸ ਟੈਸਟ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।