18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

24 ਘੰਟੇ ਉਪਲਬਧ ਰਹਿਣਗੇ ਡਰਾਈਵਰਾਂ ਸਮੇਤ 5 ਪਾਣੀ ਦੇ ਟੈਂਕਰ

ਅਜੀਤ ਡੈਸਕ 18-06-2025
ਚੰਡੀਗੜ੍ਹ, 17 ਜੂਨ (ਸੰਦੀਪ ਕੁਮਾਰ ਮਾਹਨਾ)– ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਚੱਲਦਿਆਂ 18 ਵਿਸ਼ੇਸ਼ ਹੜ੍ਹ ਕੰਟਰੋਲ ਟੀਮਾਂ ਦਾ ਗਠਨ ਕੀਤਾ ਹੈ ਅਤੇ ਸ਼ਹਿਰ ਭਰ ਵਿਚ 7 ਕੰਟਰੋਲ ਰੂਮ ਵੀ ਚਾਲੂ ਕਰ ਦਿੱਤੇ ਹਨ | ਇਹ 20 ਜੂਨ ਤੋਂ 30 ਸਤੰਬਰ 2025 ਤੱਕ ਕੰਮ ਕਰਨਗੇ ਤਾਂ ਜੋ ਪਾਣੀ ਭਰਨ ਅਤੇ ਮੀਂਹ ਨਾਲ ਸਬੰਧਤ ਐਮਰਜੈਂਸੀ ਦੇ ਤੁਰੰਤ ਜਵਾਬ ਅਤੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ | ਹਰੇਕ ਕੰਟਰੋਲ ਰੂਮ 24x7 ਕੰਮ ਕਰੇਗਾ ਅਤੇ ਮਨੋਨੀਤ ਟੀਮਾਂ ਤਿੰਨ ਸ਼ਿਫ਼ਟਾਂ ਵਿਚ ਕੰਮ ਕਰਨਗੀਆਂ | ਚੰਡੀਗੜ੍ਹ ਵਾਸੀ ਸਮਰਪਿਤ ਕੰਟਰੋਲ ਰੂਮ ਦੇ ਫ਼ੋਨ ਨੰਬਰਾਂ ਰਾਹੀਂ ਪਾਣੀ ਭਰਨ ਸੰਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ | ਨਿਗਮ ਵਲੋਂ ਕੰਟਰੋਲ ਟੀਮਾਂ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ | ਜਿਸ ਤਹਿਤ ਸੈਕਟਰ 11 ਸਥਿਤ ਫ਼ਾਇਰ ਸਟੇਸ਼ਨ, ਸੈਕਟਰ 1 ਤੋਂ 6, 11 ਤੋਂ 12, ਧਨਾਸ, ਸਾਰੰਗਪੁਰ, ਖੁੱਡਾ ਖੇਤਰ ਨੂੰ ਕਵਰ ਕਰੇਗਾ ਇਸਦੇ ਲਈ 0172-2747820 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਸੈਕਟਰ 38 ਫ਼ਾਇਰ ਸਟੇਸ਼ਨ, ਸੈਕਟਰ 36 ਤੋਂ 42, ਡੱਡੂਮਾਜਰਾ, ਮਲੋਆ, ਬੁਟਰੇਲਾ ਲਈ 0172-2690523, ਸੈਕਟਰ 17 ਫ਼ਾਇਰ ਸਟੇਸ਼ਨ ਸੈਕਟਰ 9, 10, 15 ਤੋਂ 18, 21 ਤੋਂ 24 ਲਈ 0172-2703507, ਜਦਕਿ ਉਦਯੋਗਿਕ ਖੇਤਰ ਫੇਜ਼-1 ਫ਼ਾਇਰ ਸਟੇਸ਼ਨ ਸੈਕਟਰ 20, 28 ਤੋਂ 30, ਰਾਏਪੁਰ, ਦਰਿਆ ਲਈ 0172-2655816, ਇੰਡਸਟਰੀਅਲ ਏਰੀਆ ਫੇਜ਼-2 ਫ਼ਾਇਰ ਸਟੇਸ਼ਨ ਸੈਕਟਰ 31, 47 ਤੋਂ 50, ਹੱਲੋਮਾਜਰਾ ਲਈ 0172-2642611 ਅਤੇ ਸੈਕਟਰ 32 ਸਥਿਤ ਫ਼ਾਇਰ ਸਟੇਸ਼ਨ ਸੈਕਟਰ 32 ਤੋਂ 35, 43 ਤੋਂ 46, 51, 52, 61 ਵਾਸਤੇ 0172-2648610, ਮਨੀਮਾਜਰਾ ਫ਼ਾਇਰ ਸਟੇਸ਼ਨ ਮਨੀਮਾਜਰਾ, ਆਈਟੀ ਪਾਰਕ, ਕਿਸ਼ਨਗੜ੍ਹ, ਮੌਲੀ ਜਾਗਰਾਂ, ਸੈਕਟਰ 7, 8, 19, 26, 27 ਲਈ 0172-2734656 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਹਰੇਕ ਕੰਟਰੋਲ ਰੂਮ 'ਚ ਸਮਰਪਿਤ ਫ਼ੀਲਡ ਟੀਮਾਂ ਹੋਣਗੀਆਂ, ਜਿਨ੍ਹਾਂ ਵਿਚ ਫ਼ੀਲਡ ਮੈਨੇਜਰ, ਮਲਟੀ-ਟਾਸਕ ਵਰਕਰ ਅਤੇ ਪਬਲਿਕ ਹੈਲਥ ਅਧਿਕਾਰੀ ਸ਼ਾਮਲ ਰਹਿਣਗੇ | ਪਬਲਿਕ ਹੈਲਥ ਅਫ਼ਸਰ ਹਰੇਕ ਕੰਟਰੋਲ ਰੂਮ ਵਿਚ ਸਿੰਗਲ ਪੁਆਇੰਟ ਆਫ਼ ਕੰਟੈਕਟ (ਐਸ.ਪੀ.ਓ.ਸੀ) ਵਜੋਂ ਕੰਮ ਕਰੇਗਾ, ਜੋ ਕਿ ਵਿਭਾਗਾਂ ਵਿਚ ਤਾਲਮੇਲ ਵੀ ਰੱਖੇਗਾ | ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਸੈਕਟਰਾਂ ਵਿਚ 18 ਐਮਰਜੈਂਸੀ ਰਿਸਪਾਂਸ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪਬਲਿਕ ਹੈਲਥ, ਬੀਐਂਡਆਰ, ਬਾਗਬਾਨੀ, ਐਮ.ਓ.ਐਚ, ਇਲੈਕਟ੍ਰੀਕਲ ਅਤੇ ਫ਼ਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ |

ਪਿਛਲੀ ਖ਼ਬਰ ਨਗਰ ਨਿਗਮ ਚੰਡੀਗੜ੍ਹ ਨੇ ਮੌਨਸੂਨ ਦੀ ਤਿਆਰੀ ਲਈ ਬਣਾਈਆਂ 18 ਹੜ੍ਹ ਕੰਟਰੋਲ ਟੀਮਾਂ ਅਤੇ 7 ਕੰਟਰੋਲ ਰੂਮ <br/> ਅਗਲੀ ਖ਼ਬਰ ਪੀ.ਜੀ.ਆਈ. ਮਰੀਜ਼ਾਂ ਦੇ ਤਜਰਬੇ ਅਤੇ ਹਸਪਤਾਲ ਪ੍ਰਬੰਧਨ ਨੂੰ ਬਦਲਣ ਲਈ ਇਕ ਸਮਾਰਟ ਨੈਵੀਗੇਸ਼ਨ ਐਪ ਕਰੇਗਾ ਲਾਂਚ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।