18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੀ.ਜੀ.ਆਈ. ਮਰੀਜ਼ਾਂ ਦੇ ਤਜਰਬੇ ਅਤੇ ਹਸਪਤਾਲ ਪ੍ਰਬੰਧਨ ਨੂੰ ਬਦਲਣ ਲਈ ਇਕ ਸਮਾਰਟ ਨੈਵੀਗੇਸ਼ਨ ਐਪ ਕਰੇਗਾ ਲਾਂਚ <br/>

ਅਜੀਤ ਡੈਸਕ 18-06-2025
ਚੰਡੀਗੜ੍ਹ, 17 ਜੂਨ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਮਰੀਜ਼ਾਂ ਦੇ ਅਨੁਭਵ ਅਤੇ ਹਸਪਤਾਲ ਦੇ ਕੰਮਕਾਜ ਨੂੰ ਚਲਾਉਣ ਲਈ ਸੀ-ਡੀ.ਏ.ਸੀ ਨੋਇਡਾ ਦੇ ਸਹਿਯੋਗ ਨਾਲ ਇਕ ਸਮਾਰਟ ਮੋਬਾਈਲ ਐਪਲੀਕੇਸ਼ਨ ਜਾਰੀ ਕਰਨ ਬਾਰੇ ਕੈਰੋਂ ਬਲਾਕ ਵਿਖੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ | ਜਿਸ ਨੂੰ ਸਾਲ ਦੇ ਅੰਤ ਤੱਕ ਜਾਰੀ ਕਰ ਦਿੱਤਾ ਜਾਵੇਗਾ | ਜੋ ਕਿ ਹਸਪਤਾਲ ਦੇ ਵੱਖ-ਵੱਖ ਬਲਾਕਾਂ ਦੇ ਰੱਸਤੇ ਨੂੰ ਵਿਖਾਉਣ, ਉਡੀਕ ਸਮੇਂ ਨੂੰ ਘਟਾਉਣ ਲਈ ਰੀਅਲ-ਟਾਈਮ ਇਨਡੋਰ ਮੈਪਿੰਗ, ਕਿਊ.ਆਰ ਕੋਡ-ਅਧਾਰਤ ਮਰੀਜ਼ ਪਛਾਣ ਅਤੇ ਭੀੜ ਪ੍ਰਬੰਧਨ ਵਿਸ਼ੇਸ਼ਤਾਵਾਂ ਨੂੰ ਏਕੀਕਿ੍ਤ ਕਰੇਗਾ | ਪ੍ਰੋ. ਲਾਲ ਨੇ ਕਿਹਾ ਕਿ ਇਹ ਐਪ ਮਰੀਜ਼ਾਂ ਦੀ ਸੇਵਾ ਕਰਨ ਅਤੇ ਹਸਪਤਾਲ ਪ੍ਰਣਾਲੀਆਂ ਦਾ ਪ੍ਰਬੰਧਨ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ | ਇਹ ਐਪਲੀਕੇਸ਼ਨ ਹਸਪਤਾਲਾਂ ਦੇ ਦੌਰੇ ਨੂੰ ਸੁਚਾਰੂ, ਵਧੇਰੇ ਕੁਸ਼ਲ ਅਤੇ ਮਰੀਜ਼-ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ | ਇਸ ਮੌਕੇ 'ਤੇ ਪ੍ਰੋ. ਆਰ. ਕੇ. ਰਾਠੋ ਡੀਨ (ਅਕਾਦਮਿਕ), ਪ੍ਰੋ. ਸੰਜੇ ਜੈਨ ਡੀਨ (ਖੋਜ), ਪੰਕਜ ਰਾਏ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ, ਰਵਿੰਦਰ ਸਿੰਘ ਵਿੱਤੀ ਸਲਾਹਕਾਰ, ਲੈਫਟੀਨੈਂਟ ਕਰਨਲ ਗੁਰਵਿੰਦਰ ਸਿੰਘ ਭੱਟੀ, ਸੁਪਰਡੈਂਟਿੰਗ ਹਸਪਤਾਲ ਇੰਜੀਨੀਅਰ ਅਤੇ ਪ੍ਰੋ. ਅਰੁਣ ਬਾਂਸਲ ਬਾਲ ਰੋਗ ਵਿਭਾਗ ਸਮੇਤ ਹੋਰ ਪਤਵੰਤਿਆਂ ਨੇ ਪੱਤਰਕਾਰਾਂ ਦੇ ਸਵਾਲਾ ਦੇ ਜਵਾਬ ਦਿੱਤੇ | ਡਾਇਰੈਕਟਰ ਨੇ ਦੱਸਿਆ ਕਿ 987 ਕਰੋੜ ਰੁਪਏ ਨਾਲ ਸਾਰੰਗਪੁਰ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ | ਜਿਸ ਵਿਚ ਇਕ 100-ਸੀਟਾਂ ਵਾਲਾ ਮੈਡੀਕਲ ਕਾਲਜ, 16 ਹਜ਼ਾਰ ਮਰੀਜ਼ਾਂ ਲਈ ਆਧੁਨਿਕ ਓ.ਪੀ.ਡੀ ਅਤੇ 200-ਬੈੱਡਾਂ ਵਾਲਾ ਐਮਰਜੈਂਸੀ ਬਲਾਕ ਹੋਵੇਗਾ | ਕੈਂਪਸ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਊਟਸੋਰਸਿੰਗ ਰਾਹੀਂ 300 ਸਾਬਕਾ ਸੈਨਿਕਾਂ ਦੀ ਭਰਤੀ ਕੀਤੀ ਜਾਵੇਗੀ | 82 ਨਵੇਂ ਫੈਕਲਟੀ ਮੈਂਬਰਾਂ ਨੂੰ ਡੀ.ਓ.ਪੀ.ਟੀ ਦੇ ਨਿਯਮਾਂ ਅਨੁਸਾਰ ਭਰਤੀ ਜੋ ਕਿ ਈ.ਡਬਲਯੂ.ਐਸ ਰਿਜ਼ਰਵੇਸ਼ਨ ਰਾਹੀ ਕੀਤਾ ਗਿਆ | ਡਾਇਰੈਕਟਰ ਨੇ ਪ੍ਰੋਜੈਕਟ ਸਾਰਥੀ ਬਾਰੇ ਦੱਸਿਆ ਕਿ ਹੁਣ 6,400 ਤੋਂ ਵੱਧ ਸਰਗਰਮ ਵਲੰਟੀਅਰਾਂ ਨਾਲ 34 ਰਾਜਾਂ ਵਿਚ ਫੈਲ ਚੁੱਕਾ ਹੈ | ਜੋ ਕਿ ਪੀ.ਜੀ.ਆਈ ਦੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ | ਕੈਂਪਸ ਵਿਚ ਸਾਰੀਆਂ ਦਵਾਈਆਂ ਦੀ ਵਿਕਰੀ ਦਾ 85 ਪ੍ਰਤੀਸ਼ਤ ਹਿੱਸਾ ਅਮਿ੍ਤ ਸਟੋਰਾਂ ਦੁਆਰਾ ਕੀਤਾ ਜਾਦਾ ਹੈ | ਆਯੁਸ਼ਮਾਨ ਭਾਰਤ ਅਤੇ ਪੀ.ਐਮ.ਜੇ.ਏ.ਵਾਈ ਅਧੀਨ ਸਬਸਿਡੀ ਵਾਲੀਆਂ ਦਵਾਈਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਐਮਰਜੈਂਸੀ ਬਲਾਕ ਦੇ ਨੇੜੇ ਇੱਕ ਨਵੀਂ ਅਮਿ੍ਤ ਫਾਰਮੇਸੀ ਸਹੂਲਤ ਖੋਲ੍ਹਣ ਲਈ ਤਿਆਰ ਹੈ | 12-ਘੰਟੇ ਦੇ ਓਟੀ ਸ਼ਡਿਊਲ ਨੂੰ ਲਾਗੂ ਕਰਨ ਦੇ ਨਤੀਜੇ ਵਜੋਂ ਪਹਿਲਾਂ ਹੀ ਸਰਜਰੀਆਂ ਵਿਚ 30-40 ਪ੍ਰਤੀਸ਼ਤ ਵਾਧਾ ਹੋਇਆ ਹੈ |

ਪਿਛਲੀ ਖ਼ਬਰ 24 ਘੰਟੇ ਉਪਲਬਧ ਰਹਿਣਗੇ ਡਰਾਈਵਰਾਂ ਸਮੇਤ 5 ਪਾਣੀ ਦੇ ਟੈਂਕਰ ਅਗਲੀ ਖ਼ਬਰ ਚੰਡੀਗੜ੍ਹ ਵਿਖੇ ਇਕ ਔਰਤ ਦੀ ਲਾਸ਼ ਦੀ ਗੁੱਥੀ ਸੁਲਝੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।