18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਚੰਡੀਗੜ੍ਹ ਵਿਖੇ ਇਕ ਔਰਤ ਦੀ ਲਾਸ਼ ਦੀ ਗੁੱਥੀ ਸੁਲਝੀ <br/>

ਅਜੀਤ ਡੈਸਕ 18-06-2025
ਚੰਡੀਗੜ੍ਹ, 17 ਜੂਨ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਬੀਤੇ ਦਿਨੀਂ ਧਨਾਸ ਵਿਖੇ ਮਿਲੀ ਇਕ ਅÏਰਤ ਦੀ ਲਾਸ਼ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 15 ਜੂਨ ਦੀ ਦੁਪਹਿਰ ਚੰਡੀਗੜ੍ਹ ਪੁਲਿਸ ਨੂੰ ਧਨਾਸ ਲੇਕ ਨਜ਼ਦੀਕ ਝਾੜੀਆ ਵਿਚ ਇਕ ਅÏਰਤ ਦੀ ਭੇਦ-ਭਰੇ ਹਾਲਾਤਾਂ ਵਿਚ ਲਾਸ਼ ਮਿਲੀ ਸੀ, ਜਿਸ ਦੀ ਸ਼ਨਾਖਤ ਰਵੀਨਾ (29) ਵਜੋਂ ਹੋਈ ਜੋ ਕਿ ਇਕ ਵਿਹੁਅਤਾ ਦੇ ਨਾਲ-ਨਾਲ ਦੋ ਬੱਚਿਆ ਦੀ ਮਾਂ ਵੀ ਸੀ | ਜੰਗਲਾਤ ਮਹਿਕਮੇ ਦੇ ਮੁਲਾਜ਼ਮ ਵਲੋਂ ਚੰਡੀਗੜ੍ਹ ਥਾਣਾ ਸਾਰੰਗਪੁਰ ਦੀ ਪੁਲਿਸ ਨੂੰ ਮਿ੍ਤਕ ਅÏਰਤ ਦੀ ਲਾਸ਼ ਧਨਾਸ ਲੇਕ ਕੋਲ ਪਈ ਹੋਣ ਬਾਰੇ ਜਾਣਕਾਰੀ ਦਿੱਤੀ ਗਈ | ਸ਼ੁਰੂਆਤੀ ਕਾਰਵਾਈ ਵਿਚ ਪੁਲਿਸ ਵਲੋਂ ਉਕਤ ਅÏਰਤ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਸੀ ਤਾਂ ਇਕ ਸਮਾਜਸੇਵੀ ਵਲੋਂ ਸੂਰਜਪਾਲ ਨਾਂਅ ਦੇ ਵਿਅਕਤੀ ਨੂੰ ਉਕਤ ਮਾਮਲੇ ਵਿਚ ਪੁਲਿਸ ਅੱਗੇ ਪੇਸ਼ ਕਰਵਾਇਆ ਗਿਆ | ਪੁੱਛਗਿੱਛ ਦੌਰਾਨ ਸੂਰਜਪਾਲ ਨੇ ਦੱਸਿਆ ਕਿ ਉਹ ਬਾਪੂ ਧਾਮ ਕਾਲੋਨੀ ਸੈਕਟਰ-26 ਦਾ ਰਹਿਣ ਵਾਲਾ ਹੈ ਅਤੇ ਮਿ੍ਤਕ ਅÏਰਤ ਉਸਦੀ ਦੋਸਤ ਸੀ | ਉਸ ਨੇ ਪੁਲਿਸ ਅੱਗੇ ਕਬੂਲਿਆ ਕਿ ਰਵੀਨਾ ਉਸਨੂੰ ਐਤਵਾਰ ਵਾਲੇ ਦਿਨ ਮਿਲਣ ਆਈ ਸੀ, ਜਦੋ ਉਹ ਦੋਵੇ ਜ਼ਮੀਨ 'ਤੇ ਬੈਠੇ ਸੀ ਤਾਂ ਅਚਾਨਕ ਰਵੀਨਾ ਨੂੰ ਸੱਪ ਨੇ ਡੰਗ ਲਿਆ | ਜਿਸ ਤੋਂ ਬਾਅਦ ਉਹ ਆਪਣੇ ਈ-ਰਿਕਸ਼ਾ ਤੇ ਰਵੀਨਾ ਨੂੰ ਸੈਕਟਰ-16 ਵਿਚਲੇ ਜੀ. ਐਮ. ਸੀ. ਐਚ. ਵਿਖੇ ਲਿਜਾ ਰਿਹਾ ਸੀ ਤਾਂ ਰਸਤੇ ਵਿਚ ਰਵੀਨਾ ਨੇ ਉਸਦੀ ਦਾ ਕਿਸੇ ਵੀ ਗੱਲ ਦਾ ਜਵਾਬ ਦੇਣਾ ਬੰਦ ਕਰਤਾ | ਜਦੋਂ ਸੂਰਜਪਾਲ ਨੇ ਰੁਕ ਕੇ ਰਵੀਨਾ ਦੀ ਨਬਸ ਚੈੱਕ ਕੀਤੀ ਤਾਂ ਉਸਦੀ ਧੜਕਣ ਰੁਕ ਗਈ ਸੀ | ਉਸ ਨੇ ਦੱਸਿਆ ਕਿ ਉਹ ਡਰ ਗਿਆ ਸੀ ਅਤੇ ਰਵੀਨਾ ਨੂੰ ਵਾਪਿਸ ਲਿਜਾ ਕੇ ਝਾੜੀਆਂ ਵਿਚ ਉਸਦੀ ਲਾਸ਼ ਨੂੰ ਛੱਡ ਦਿੱਤਾ | ਚੰਡੀਗੜ੍ਹ ਪੁਲਿਸ ਨੇ ਸੂਰਜਪਾਲ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਖੇ ਅੱਜ ਪੇਸ਼ ਕੀਤਾ ਤਾਂ ਅਦਾਲਤ ਨੇ ਉਸਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ | ਇਸ ਮਾਮਲੇ ਵਿਚ ਪੁਲਿਸ ਵਲੋਂ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਪੀ.ਜੀ.ਆਈ. ਮਰੀਜ਼ਾਂ ਦੇ ਤਜਰਬੇ ਅਤੇ ਹਸਪਤਾਲ ਪ੍ਰਬੰਧਨ ਨੂੰ ਬਦਲਣ ਲਈ ਇਕ ਸਮਾਰਟ ਨੈਵੀਗੇਸ਼ਨ ਐਪ ਕਰੇਗਾ ਲਾਂਚ <br/>... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ 3,075 ਉਮੀਦਵਾਰਾਂ ਨੇ ਸੀ.ਈ.ਟੀ ਦਾ ਟੈਸਟ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।