ਚੰਡੀਗੜ੍ਹ, 17 ਜੂਨ (ਮਾਰਕੰਡਾ)-ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 3,075 ਉਮੀਦਵਾਰਾਂ ਨੇ 14 ਪੋਸਟ ਗ੍ਰੈਜੂਏਟ ਕੋਰਸਾਂ ਦੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ) ਲਈ ਤਿੰਨ ਦਿਨਾਂ ਪ੍ਰਵੇਸ਼ ਪ੍ਰੀਖਿਆਵਾਂ ਟੈਸਟ ਦਿੱਤਾ ਗਿਆ | ਇਸ ਮੌਕੇ ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ 87.21 ਪ੍ਰਤੀਸ਼ਤ ਵਿਦਿਆਰਥੀ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਵਿਚ ਬੈਠੇ | ਪ੍ਰੀਖਿਆ ਦੇ ਸੁਚਾਰੂ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਫਲਾਇੰਗ ਸਕੁਐਡ ਅਤੇ ਆਬਜ਼ਰਵਰਾਂ ਨੂੰ ਹਰ ਕੇਂਦਰ ਵਿਚ ਨਿਯਮਤ ਜਾਂਚ ਅਤੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਭੇਜਿਆ ਗਿਆ ਸੀ | ਪ੍ਰੀਖਿਆ ਦੌਰਾਨ ਨਕਲ ਲਈ ਮੋਬਾਈਲ ਅਤੇ ਕਿਸੇ ਵੀ ਹੋਰ ਵਾਈਫਾਈ ਡਿਵਾਈਸ ਦੀ ਵਰਤੋਂ ਦੀ ਜਾਂਚ ਕਰਨ ਲਈ ਜੈਮਰਾਂ ਦੀ ਵਰਤੋਂ ਵੀ ਕੀਤੀ ਗਈ ਸੀ | ਪ੍ਰੀਖਿਆ ਤਸੱਲੀਬਖਸ਼ ਢੰਗ ਨਾਲ ਕੀਤੀ ਗਈ ਅਤੇ ਕਿਸੇ ਵੀ ਪ੍ਰੀਖਿਆ ਕੇਂਦਰ ਤੋਂ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ | ਐਮ.ਟੈਕ (ਇੰਸਟਰੂਮੈਂਟੇਸ਼ਨ), ਐਮ.ਐਸ.ਸੀ. (ਐਚ.ਐਸ) ਬਾਇਓਫਿਜ਼ਿਕਸ, ਐਮ.ਐਸ.ਸੀ. (2-ਸਾਲਾ) ਵਾਤਾਵਰਨ ਵਿਗਿਆਨ, ਐਮ.ਕਾਮ. (ਆਨਰਜ਼), ਐਮ.ਏ (ਭੂਗੋਲ), ਐਲ.ਐਲ.ਐਮ., ਐਮ.ਏ (ਅੰਗਰੇਜ਼ੀ), ਮਾਸਟਰਜ਼ ਇਨ ਪਬਲਿਕ ਹੈਲਥ, ਐਮ.ਕਾਮ. (ਬਿਜ਼ਨਸ ਇਕਨਾਮਿਕਸ), ਐਮ.ਐਸ.ਸੀ (2-ਸਾਲਾ) ਨਵਿਆਉਣਯੋਗ ਊਰਜਾ ਅਤੇ ਸਮਾਰਟ ਸਮੱਗਰੀ, ਐਮ.ਏ. (ਪੱਤਰਕਾਰੀ ਅਤੇ ਜਨ ਸੰਚਾਰ), ਐਮ.ਕਾਮ. (ਮਾਸਟਰ ਆਫ਼ ਐਂਟਰਪ੍ਰਨਿਓਰਸ਼ਿਪ ਐਂਡ ਫੈਮਿਲੀ ਬਿਜ਼ਨਸ), ਐਮ.ਐਸ.ਸੀ. (2-ਸਾਲਾ) ਨਿਊਕਲੀਅਰ ਮੈਡੀਸਨ, ਐਮ.ਐਸ.ਸੀ. (2-ਸਾਲਾ) ਇੰਸਟਰੂਮੈਂਟੇਸ਼ਨ ਦੇ ਟੈਸ਼ਟ ਲਏ ਗਏ |