18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤੀ ਬਹਾਵਲਪੁਰੀ ਮਹਾਂਸੰਘ ਦੇ ਰਘੁਵੀਰ ਜੁਨੇਜਾ ਕੋ-ਕੈਸ਼ੀਅਰ ਤੇ ਰੋਹਿਤ ਰਤਨ ਤੇ ਦੇਵਰਾਜ ਨਾਰੰਗ ਕਾਰਜਕਾਰਨੀ ਮੈਂਬਰ ਬਣੇ <br/>

ਅਜੀਤ ਡੈਸਕ 18-06-2025
ਲਾਲੜੂ, 17 ਜੂਨ (ਰਾਜਬੀਰ ਸਿੰਘ)-ਭਾਰਤੀ ਬਹਾਵਲਪੁਰੀ ਮਹਾਂਸੰਘ ਦੀ ਹੋਈ ਚੋਣ 'ਚ ਲਾਲੜੂ ਦੇ ਰਹਿਣ ਵਾਲੇ ਸਾਬਕਾ ਕੌਂਸਲਰ ਰਘਵੀਰ ਜੁਨੇਜਾ ਨੂੰ ਕੋ-ਕੈਸ਼ੀਅਰ ਚੁਣਿਆ ਗਿਆ ਹੈ, ਜਦਕਿ ਰੋਹਿਤ ਰਤਨ ਅਤੇ ਦੇਵਰਾਜ ਨਾਰੰਗ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ | ਉਕਤ ਤਿੰਨਾਂ ਅਹੁਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਸੰਘ ਦੇ ਕੌਮੀ ਪ੍ਰਧਾਨ ਸੁਸ਼ੀਲ ਪੋਪਲੀ, ਚੇਅਰਮੈਨ ਜਗਦੀਸ਼ ਜੱਗਾ ਅਤੇ ਕੌਮੀ ਕਾਰਜਕਾਰਨੀ ਦੇ ਪ੍ਰਧਾਨ ਰਾਮ ਚੰਦ ਰਾਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਘ ਦੀ ਬਿਹਤਰੀ ਲਈ ਦਿਨ-ਰਾਤ ਇਕ ਕਰਕੇ ਕੰਮ ਕਰਨਗੇ | ਇਸੇ ਦੌਰਾਨ ਸੁਰਿੰਦਰ ਪੋਪਲੀ, ਦੀਪਕ ਚੁੱਗ, ਕੰਵਲਨੈਨ ਡਾਬਰਾ, ਪ੍ਰਵੀਨ ਮਦਾਨ, ਚਰਨਜੀਤ ਸਿੰਘ ਡੱਬੂ, ਘਣੀਸ਼ਾਮ ਦਾਸ ਗੁੱਲਾ, ਨਵੀਨ ਜੁਨੇਜਾ, ਰਮੇਸ਼ ਚੌਧਰੀ, ਵਿਸ਼ਾਲ ਹਸੀਜਾ, ਵਿਨੋਦ ਚੁੱਗ, ਮਹੇਸ਼ ਵਲੇਚਾ ਆਦਿ ਨੇ ਰਘੁਵੀਰ ਜੁਨੇਜਾ ਸਮੇਤ ਰੋਹਿਤ ਰਤਨ ਅਤੇ ਦੇਵਰਾਜ ਨਾਰੰਗ ਨੂੰ ਵਧਾਈ ਦਿੰਦਿਆਂ ਆਸ ਜਤਾਈ ਕਿ ਉਹ ਬਹਾਵਲਪੁਰੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ |

ਪਿਛਲੀ ਖ਼ਬਰ ਮੁਹਾਲੀ ਪੁਲਿਸ ਨੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸ ਨੂੰ ਅਗਵਾ ਕਰਨ ਦੇ ਮਾਮਲੇ 'ਚ ਮੁਲਜ਼ਮਾਂ ਨੂੰ ਕੀਤਾ ਕਾਬੂ <... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਜਾਇਦਾਦਾਂ ਦੀ ਤਰਸਯੋਗ ਹਾਲਤ ਸੰਬੰਧੀ ਉਪ-ਕੁਲਪਤੀ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।