16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦੁਕਾਨ ਦੇ ਤਾਲੇ ਤੋੜ ਕੇ 60 ਹਜ਼ਾਰ ਰੁ. ਦੀ ਨਕਦੀ ਤੇ 8 ਲੱਖ ਦੇ ਚੈੱਕ ਕੀਤੇ ਚੋਰੀ

ਅਜੀਤ ਡੈਸਕ 18-06-2025
ਜ਼ੀਰਕਪੁਰ, 17 ਜੂਨ (ਮਨਿੰਦਰ ਸਿੰਘ)-ਬੀਤੀ ਰਾਤ ਚੋਰਾਂ ਨੇ ਅੰਬਾਲਾ-ਚੰਡੀਗੜ੍ਹ ਰੋਡ 'ਤੇ ਪਟਿਆਲਾ ਚੌਕ ਨੇੜੇ ਸਥਿਤ ਇਕ ਦੁਕਾਨ ਦੇ ਤਾਲੇ ਤੋੜ ਕੇ 60 ਹਜ਼ਾਰ ਰੁ. ਦੀ ਨਕਦੀ ਅਤੇ 8 ਲੱਖ ਰੁ. ਦੇ ਚੈੱਕ ਚੋਰੀ ਕਰ ਲਏ | ਦੁਕਾਨ ਮਾਲਕ ਨੇ ਇਸ ਘਟਨਾ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੱਪੂ ਜਨਰਲ ਸਟੋਰ ਦੇ ਮਾਲਕ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਨੂੰ ਦੋਵੇਂ ਪਾਸਿਓਾ ਚੰਗੀ ਤਰ੍ਹਾਂ ਤਾਲਾ ਲਗਾ ਕੇ ਘਰ ਗਿਆ ਸੀ ਅਤੇ ਜਦੋਂ ਅੱਜ ਸਵੇਰੇ ਦੁਕਾਨ 'ਤੇ ਪੁੱਜਿਆ ਤਾਂ ਰੋਡ ਵਾਲੇ ਪਾਸੇ ਦੇ ਸ਼ਟਰ ਬੰਦ ਸਨ, ਜਦਕਿ ਪਿੱਛੇ ਪੈਂਦੀ ਗਲੀ ਵਿਚ ਸਥਿਤ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ | ਦੁਕਾਨ ਦੇ ਅੰਦਰ ਜਾਂਚ ਕਰਨ 'ਤੇ ਗੱਲੇ ਵਿਚ ਪਈ 60 ਹਜ਼ਾਰ ਰੁ. ਦੀ ਨਕਦੀ ਅਤੇ ਕੰਪਨੀ ਦੇ ਚੈੱਕ ਗਾਇਬ ਸਨ | ਵਿਕਾਸ ਕੁਮਾਰ ਅਨੁਸਾਰ ਜਦੋਂ ਉਸ ਨੇ ਆਪਣੇ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਸਵੇਰੇ 4 ਵਜੇ ਦੇ ਕਰੀਬ ਪਿਛਲੀ ਗਲੀ ਵਿਚ ਇਕ ਵਿਅਕਤੀ ਚਿੱਟੇ ਰੰਗ ਦੀ ਸਕੂਟੀ 'ਤੇ ਆਉਂਦਾ ਹੈ ਤੇ ਕੁਝ ਸਮੇਂ ਬਾਅਦ ਸਕੂਟੀ ਵਿਚ ਕੁਝ ਰੱਖ ਕੇ ਉਥੋਂ ਨਿਕਲ ਜਾਂਦਾ ਹੈ | ਉਸ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਚੋਰ ਹੋ ਸਕਦਾ ਹੈ | ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਲਾਭ ਸਿੰਘ ਨੇ ਕਿਹਾ ਕਿ ਚੋਰੀ ਦੀ ਸ਼ਿਕਾਇਤ ਸਾਡੇ ਕੋਲ ਪਹੁੰਚ ਗਈ ਹੈ ਅਤੇ ਅਸੀਂ ਆਲੇ-ਦੁਆਲੇ ਦੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰ ਰਹੇ ਹਾਂ | ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਚੋਰ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਦੋ ਨਵੇਂ ਟਿਊਬਵੈੱਲ ਲਗਾਏ ਜਾਣ ਅਗਲੀ ਖ਼ਬਰ ਸੀ. ਆਈ. ਏ. ਸਟਾਫ਼ ਦੀ ਟੀਮ 'ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਹਸਪਤਾਲ 'ਚੋਂ ਡਿਸਚਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।