ਖਰੜ, 17 ਜੂਨ (ਜੰਡਪੁਰੀ)-ਸੰਨੀ ਇਨਕਲੇਵ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬੱਬੂ ਅਤੇ ਜਨਰਲ ਸਕੱਤਰ ਅਸ਼ੋਕ ਕਪੂਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਵਾਰਡ ਨੰ. 10 'ਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਖ਼ਤਮ ਕਰਨ ਲਈ ਦੋ ਨਵੇਂ ਟਿਊਬਵੈੱਲ ਲਗਾਏ ਜਾਣ | ਉਨ੍ਹਾਂ ਕਿਹਾ ਦੀ ਸ਼ਹਿਰ ਦੇ 27 ਵਾਰਡਾਂ 'ਚੋਂ ਹਰ ਵਾਰਡ 'ਚ 2-3 ਟਿਊਬਵੈੱਲ ਲੱਗੇ ਹੋਏ ਹਨ ਅਤੇ ਵਾਰਡ ਨੰ. 9 'ਚ 5 ਟਿਊਬਵੈੱਲ ਲੱਗੇ ਹੋਏ ਹਨ, ਪਰ ਉਨ੍ਹਾਂ ਦੇ ਵਾਰਡ ਨੰ. 10 'ਚ ਸਿਰਫ ਇਕ ਟਿਊਬਵੈੱਲ ਲੱਗਿਆ ਹੋਇਆ ਹੈ, ਜਿਸ ਦੇ ਖ਼ਰਾਬ ਹੋਣ 'ਤੇ ਵਾਰਡ ਵਾਸੀਆਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ ਤੇ ਕਈ ਵਾਰੀ ਮਿੱਟੀ ਵਾਲਾ ਪਾਣੀ ਘਰਾਂ 'ਚ ਆਉਂਦਾ ਹੈ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਵਾ. ਨੰ. 10 'ਚ ਦੋ ਨਵੇਂ ਟਿਊਬਵੈੱਲ ਲਗਾਏ ਜਾਣ |