28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਿਸਤਰ ਭੰਡਾਰ ਦੀ ਦੁਕਾਨ 'ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਾ ਕਾਬੂ <br/>

ਅਜੀਤ ਡੈਸਕ 19-06-2025
ਜ਼ੀਰਕਪੁਰ, 18 ਜੂਨ (ਮਨਿੰਦਰ ਸਿੰਘ)-ਆਬਕਾਰੀ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਲਟਾਣਾ ਪੁਲਿਸ ਦੇ ਸਹਿਯੋਗ ਨਾਲ ਇਕ ਦੁਕਾਨ ਤੋਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਦੀਆਂ 17 ਬੋਤਲਾਂ ਅਤੇ 24 ਪਊਏ ਬਰਾਮਦ ਕੀਤੇ ਹਨ | ਪੁਲਿਸ ਨੇ ਇਸ ਮਾਮਲੇ 'ਚ ਗਿ੍ਫ਼ਤਾਰ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ 61-1-14 ਤਹਿਤ ਮਾਮਲਾ ਦਰਜ ਕੀਤਾ ਹੈ | ਕਾਬੂ ਮੁਲਜ਼ਮ ਦੀ ਪਛਾਣ ਰੂਪੇਸ਼ ਸੇਠੀ ਵਾਸੀ ਪੰਚਕੂਲਾ ਵਜੋਂ ਹੋਈ ਹੈ, ਜੋ ਕਿ ਗੋਲਡਨ ਅਸਟੇਟ ਬਲਟਾਣਾ ਵਿਖੇ ਸੇਠੀ ਬਿਸਤਰ ਭੰਡਾਰ ਨਾਮਕ ਦੁਕਾਨ 'ਤੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ | ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਆਬਕਾਰੀ ਇੰਸਪੈਕਟਰ ਸਰਕਲ ਜ਼ੀਰਕਪੁਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਬਲਟਾਣਾ ਖੇਤਰ ਵਿਚ ਇਕ ਵਿਅਕਤੀ ਆਪਣੀ ਦੁਕਾਨ 'ਤੇ ਚੰਡੀਗੜ੍ਹ ਦੀ ਸ਼ਰਾਬ ਵੇਚਦਾ ਹੈ | ਜੇਕਰ ਇਸ ਸਮੇਂ ਉਸ ਦੀ ਦੁਕਾਨ 'ਤੇ ਛਾਪਾ ਮਾਰਿਆ ਜਾਵੇ ਤਾਂ ਭਾਰੀ ਮਾਤਰਾ ਵਿਚ ਸ਼ਰਾਬ ਜ਼ਬਤ ਕੀਤੀ ਜਾ ਸਕਦੀ ਹੈ | ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਵਲੋਂ ਪੁਲਿਸ ਦੀ ਮਦਦ ਨਾਲ ਜਦੋਂ ਸੇਠੀ ਬਿਸਤਰ ਭੰਡਾਰ 'ਤੇ ਛਾਪਾ ਮਾਰਿਆ ਗਿਆ ਤਾਂ ਦੁਕਾਨ ਦੇ ਕਾਊਾਟਰ ਹੇਠੋਂ ਰਾਇਲ ਸਟੈਗ ਦੀਆਂ 17 ਬੋਤਲਾਂ ਅਤੇ ਮੈਕਡਾਵੇਲ ਦੇ 24 ਪਊਏ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਦੁਕਾਨਦਾਰ ਇਸ ਸੰਬੰਧੀ ਕੋਈ ਲਾਇਸੰਸ ਜਾਂ ਪਰਮਿਟ ਆਦਿ ਨਹੀਂ ਦਿਖਾ ਸਕਿਆ, ਜਿਸ ਕਾਰਨ ਪੁਲਿਸ ਨੇ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਹਲਕਾ ਖਰੜ ਦੇ ਕੋਆਰਡੀਨੇਟਰ ਰਾਜਵੰਤ ਰਾਏ ਸ਼ਰਮਾ ਵਲੋਂ ਬਲਾਕ ਮਾਜਰੀ ਦੇ ਪਾਰਟੀ ਆਗੂਆਂ ਨਾਲ ਮੀਟਿੰਗ... ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।