ਮਾਜਰੀ, 18 ਜੂਨ (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਣਕਪੁਰ ਸ਼ਰੀਫ਼ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਖਰੜ ਤੋਂ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਨਵ-ਨਿਯੁਕਤ ਹਲਕਾ ਕੋਆਰਡੀਨੇਟਰ ਰਾਜਵੰਤ ਰਾਏ ਸ਼ਰਮਾ ਵਲੋਂ ਬਲਾਕ ਮਾਜਰੀ ਦੇ ਸਮੁੱਚੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਰਾਜਵੰਤ ਰਾਏ ਸ਼ਰਮਾ ਨੇ ਜਿਥੇ ਸਮੁੱਚੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸਖ਼ਤ ਮਿਹਨਤ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ, ਉਥੇ ਹੀ ਭਰੋਸਾ ਦਿਵਾਇਆ ਗਿਆ ਕਿ ਹਰ ਵਰਕਰ ਨੂੰ ਉਸ ਦੀ ਕਾਰਗੁਜਾਰੀ ਅਨੁਸਾਰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਇਸ ਤੋਂ ਪਹਿਲਾਂ ਬਲਾਕ ਮਾਜਰੀ ਦੇ ਪ੍ਰਧਾਨ ਮਦਨ ਸਿੰਘ, ਹਰਨੇਕ ਸਿੰਘ ਨੇਕੀ, ਨੰਬਰਦਾਰ ਸੁਖਦੇਵ ਕੁਮਾਰ, ਬਾਬਾ ਰਾਮ ਸਿੰਘ, ਨਵੀਨ ਬਾਂਸਲ ਖਿਜ਼ਰਾਬਾਦ, ਗੁਰਦੀਪ ਸਿੰਘ ਕੁਬਾਹੇੜੀ, ਹਰਿੰਦਰ ਸਿੰਘ ਕੁਬਾਹੇੜੀ, ਰਾਕੇਸ਼ ਕਾਲੀਆ ਕੁਰਾਲੀ, ਨੇਤਰ ਸਿੰਘ, ਹਰਜਿੰਦਰ ਸਿੰਘ, ਲਖਮੀਰ ਸਿੰਘ, ਬਲਜੀਤ ਸਿੰਘ, ਤਰੁਣ ਬਾਂਸਲ ਖਿਜ਼ਰਾਬਾਦ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਢਕੌਰਾਂ, ਬਲਜੀਤ ਸਿੰਘ ਅਕਾਲਗੜ੍ਹ, ਦਰਸ਼ਨ ਸਿੰਘ ਨਾਗਰਾ, ਇਮਾਮਦੀਨ ਖਿਜ਼ਰਾਬਾਦ, ਸੰਦੀਪ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ ਪੜੌਲ, ਭਰਪੂਰ ਸਿੰਘ ਕੁਬਾਹੇੜੀ ਆਦਿ ਵਲੋਂ ਕੋਆਰਡੀਨੇਟਰ ਰਾਜਵੰਤ ਰਾਏ ਸ਼ਰਮਾ ਦਾ ਭਰਵਾਂ ਸਵਾਗਤ ਕੀਤਾ ਗਿਆ |