28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਰਾਸਾ ਯੂ. ਕੇ. ਦੇ ਵਫ਼ਦ ਵਲੋਂ ਐਫੀਲੀਏਟਿਡ ਸਕੂਲਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ

ਰਾਸਾ ਯੂ. ਕੇ. ਦਾ ਵਫ਼ਦ ਐਫੀਲੀਏਟਿਡ ਸਕੂਲਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੂੰ ਮੰਗ-ਪੱਤਰ ਸੌਂਪਦਾ ਹੋਇਆ | ਤਸਵੀਰ : ਵਰਿੰਦਰਜੀਤ ਸਿੰਘ<br/> 19-06-2025

ਐੱਸ. ਏ. ਐੱਸ. ਨਗਰ, 18 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਰੈਕੋਗਨਾਈਜ਼ਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਯੂ. ਕੇ. ਦਾ ਵਫ਼ਦ ਪੰਜਾਬ ਪ੍ਰਧਾਨ ਡਾ. ਰਵੀ ਕੁਮਾਰ ਦੀ ਅਗਵਾਈ 'ਚ ਐਫੀਲੀਏਟਿਡ ਸਕੂਲਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਦੀ ਮੰਗ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਸਾ ਆਗੂ ਪਿ੍ੰ. ਗੁਰਮੁੱਖ ਸਿੰਘ ਤੇ ਅਰਜਨ ਮਾਂਗਾ ਨੇ ਦੱਸਿਆ ਕਿ ਵਫ਼ਦ ਵਲੋਂ ਬੋਰਡ ਚੇਅਰਮੈਨ ਨੂੰ ਮੰਗ ਪੱਤਰ ਸੌਂਪ ਕੇ ਮੰਗਾਂ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਬੋਰਡ ਚੇਅਰਮੈਨ ਨੇ ਵਫ਼ਦ ਨੂੰ ਮੰਗਾਂ ਨੂੰ ਜਲਦ ਪੂਰਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਵਿੱਦਿਅਕ ਸੁਧਾਰਾਂ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਸੀ. ਬੀ. ਐਸ. ਸੀ. ਸਕੂਲਾਂ ਦੇ ਬਰਾਬਰ ਮਿਆਰ 'ਤੇ ਲਿਜਾਇਆ ਜਾ ਸਕੇ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਬੋਰਡ ਚੇਅਰਮੈਨ ਤੋਂ ਪੰਜਾਬ ਬੋਰਡ ਨਾਲ ਐਫੀਲੀਏਸ਼ਨ ਹੋਣ ਵਾਲੇ ਨਵੇਂ ਸਕੂਲਾਂ ਲਈ ਸੀ. ਐਲ. ਯੂ. ਅਤੇ ਐਨ. ਓ. ਸੀ. ਦੀ ਸ਼ਰਤ ਨੂੰ ਖ਼ਤਮ ਕਰਨ, ਐਫੀਲੀਏਸ਼ਨ ਸ਼ਰਤਾਂ ਨਰਮ ਕਰਕੇ ਐਫੀਲੀਏਸ਼ਨ ਸੰਬੰਧੀ ਪੁਰਾਣੇ ਨਿਯਮਾਂ ਨੂੰ ਲਾਗੂ ਕਰਨ, ਅੱਠਵੀਂ ਕਲਾਸ ਦੇ ਸੈੱਲਫ਼ ਪ੍ਰੀਖਿਆ ਕੇਂਦਰ ਬਣਾਉਣ, ਬੋਰਡ ਵਲੋਂ ਸਕੂਲਾਂ 'ਚ ਵਿਦਿਆਰਥੀਆਂ ਨੂੰ ਆਨਲਾਈਨ ਕਰਨ ਸਮੇਂ ਹੋਈਆਂ ਗ਼ਲਤੀਆਂ ਲਈ ਭਾਰੀ ਜੁਰਮਾਨੇ ਲਗਾਉਣੇ ਬੰਦ ਕਰਨ, ਵਿਦਿਆਰਥੀਆਂ ਦੇ ਸਰਟੀਫ਼ਿਕੇਟਾਂ ਵਿਚ ਮਾਮੂਲੀ ਸੋਧਾਂ ਲਈ ਸਕੂਲ ਪੱਧਰ ਦੀ ਤਸਦੀਕ ਕਾਪੀ ਨੂੰ ਮਾਨਤਾ ਦੇਣ, ਹਰੇਕ ਸੈਕਸ਼ਨ ਵਿਚ 10 ਫ਼ੀਸਦੀ ਵਿਦਿਆਰਥੀਆਂ ਦੇ ਵਾਧੂ ਦਾਖ਼ਲੇ ਲਈ ਪਹਿਲਾਂ ਵਾਂਗ ਹੀ ਮਨਜ਼ੂਰੀ ਦੇਣ, ਸਕੂਲਾਂ ਨੂੰ ਸਵੈ-ਇੱਛੁਕ ਵਲੰਟੀਅਰ ਟੀਚਰ ਭਰਤੀ ਕਰਨ ਦੀ ਇਜਾਜ਼ਤ ਦੇਣ, ਬੋਰਡ ਵਲੋਂ ਵਿੱਦਿਅਕ ਅਤੇ ਖੇਡ ਮੁਕਾਬਲੇ ਦੁਬਾਰਾ ਸ਼ੁਰੂ ਕਰਵਾਉਣ, ਹਰ ਸਾਲ ਦਾਖ਼ਲਾ ਖ਼ਾਰਜ਼ ਰਜਿਸਟਰ ਨੂੰ ਜ਼ਿਲ੍ਹਾ ਮੈਨੇਜਰ ਵਲੋਂ ਬੰਦ ਕਰਨ ਦੀ ਪ੍ਰੰਪਰਾ ਖ਼ਤਮ ਕਰਨ, ਬਿਲਡਿੰਗ ਸੇਫ਼ਟੀ ਸਰਟੀਫ਼ਿਕੇਟ ਨੂੰ ਚਾਰ ਸਾਲ ਲਈ ਮਾਨਤਾ ਦੇਣ ਅਤੇ ਅਧਿਆਪਕ ਦਿਵਸ ਮੌਕੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ /ਪਿ੍ੰਸੀਪਲਾਂ ਨੂੰ ਵੀ ਸਨਮਾਨਿਤ ਕਰਨ ਦੀ ਮੰਗ ਕੀਤੀ | ਜਥੇਬੰਦੀ ਦੇ ਵਫ਼ਦ 'ਚ ਪੰਜਾਬ ਪ੍ਰਧਾਨ ਪਿ੍ੰ. ਰਵੀ ਕੁਮਾਰ, ਸੂਬਾ ਸਕੱਤਰ ਪਿ੍ੰ. ਜਸਬੀਰ ਸਿੰਘ ਸੋਹਲ, ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਪਿ੍ੰ. ਰਵਿੰਦਰ ਪਠਾਨੀਆ, ਜਨਰਲ ਸਕੱਤਰ ਜ਼ਿਲ੍ਹਾ ਕਪੂਰਥਲਾ ਪਿ੍ੰ. ਰਘਬੀਰ ਸਿੰਘ ਘੁੰਮਣ, ਵਾਈਸ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਡਾ. ਨਿਖਿਲ ਕਾਲੀਆ ਅਤੇ ਪ੍ਰਧਾਨ ਬਲਾਕ ਅੰਮਿ੍ਤਸਰ ਪਿ੍ੰ. ਪੀ. ਕੇ. ਜੌਨ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਬਿਜਲੀ ਦੇ ਮੀਟਰਾਂ ਵਾਲੇ ਖੁੱਲ੍ਹੇ ਪਏ ਬਾਕਸ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ <br/> ਅਗਲੀ ਖ਼ਬਰ ਪ੍ਰਾਈਵੇਟ ਪਲੇਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।