28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਿਜਲੀ ਦੇ ਮੀਟਰਾਂ ਵਾਲੇ ਖੁੱਲ੍ਹੇ ਪਏ ਬਾਕਸ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ <br/>

ਅਜੀਤ ਡੈਸਕ 19-06-2025
ਲਾਲੜੂ, 18 ਜੂਨ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਵਾਰਡ ਨੰ. 1 ਦੇ ਪਿੰਡ ਘੋਲੂਮਾਜਰਾ 'ਚ ਬਿਜਲੀ ਦੇ ਮੀਟਰਾਂ ਵਾਲੇ ਖੁੱਲ੍ਹੇ ਪਏ ਬਕਸੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਪਿੰਡ ਵਾਸੀ ਸ਼ੇਰ ਸਿੰਘ, ਤੇਜਾ ਸਿੰਘ, ਦਲਵੀਰ ਸਿੰਘ ਤੇ ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੀ ਗੁੱਗਾ ਮਾੜੀ ਨੇੜੇ ਮੁੱਖ ਸੜਕ 'ਤੇ ਨੰਗੀਆਂ ਬਿਜਲੀ ਦੀਆਂ ਤਾਰਾਂ ਦੇ ਬਿਲਕੁਲ ਨਾਲ ਬਿਜਲੀ ਦੇ ਮੀਟਰ ਦੇ ਇਕ ਬਕਸੇ 'ਚ ਮਾੜੀ ਹਾਲਤ 'ਚ ਲਟਕ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਦੇ ਘਰਾਂ 'ਚ ਬਿਜਲੀ ਦੇ ਮੀਟਰ ਲਗਾਏ ਜਾਂਦੇ ਸਨ, ਪਰ ਵਿਭਾਗ ਨੇ ਬਿਜਲੀ ਚੋਰੀ ਨੂੰ ਰੋਕਣ ਲਈ ਬਿਜਲੀ ਦੇ ਮੀਟਰ ਇਕ ਵੱਡੇ ਬਕਸੇ 'ਚ ਘਰਾਂ ਦੇ ਬਾਹਰ ਲਗਾਏ ਸਨ | ਕੁਝ ਸਮੇਂ ਤੋਂ ਇਹ ਮੀਟਰ ਬਕਸੇ ਚੰਗੀ ਹਾਲਤ 'ਚ ਸਨ, ਪਰ ਮੌਸਮ ਦੀ ਮਾਰ ਨਾ ਝੱਲਦਿਆਂ ਇਨ੍ਹਾਂ ਬਕਸਿਆਂ ਦੀ ਮੌਜੂਦਾ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਇਨ੍ਹਾਂ ਦੇ ਦਰਵਾਜੇ ਟੁੱਟੇ ਚੁੱਕੇ ਹਨ ਤੇ ਬਿਜਲੀ ਦੇ ਮੀਟਰ ਅੰਦਰ ਲਟਕ ਰਹੇ ਹਨ | ਉਨ੍ਹਾਂ ਕਿਹਾ ਕਿ ਅਕਸਰ ਪਿੰਡ ਦੇ ਬੱਚੇ ਇਨ੍ਹਾਂ ਖੁੱਲ੍ਹੇ ਬਿਜਲੀ ਦੇ ਮੀਟਰਾਂ ਵਾਲੇ ਬਕਸਿਆਂ ਦੇ ਆਲੇ-ਦੁਆਲੇ ਖੇਡਦੇ ਰਹਿੰਦੇ ਹਨ, ਜਿਸ ਕਾਰਨ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ | ਬਰਸਾਤ ਦੌਰਾਨ ਕਈ ਵਾਰ ਖੁੱਲ੍ਹੇ ਪਏ ਬਕਸਿਆਂ ਵਿਚਲੇ ਮੀਟਰ ਪਾਣੀ 'ਚ ਡਿੱਗਣ ਕਾਰਨ ਖ਼ਰਾਬ ਹੋ ਜਾਂਦੇ ਹਨ ਤੇ ਮੀਟਰਾਂ 'ਚ ਕਰੰਟ ਵੀ ਆ ਸਕਦਾ ਹੈ | ਵਾਰਡ ਵਾਸੀਆਂ ਨੇ ਕਿਹਾ ਕਿ ਇਸ ਬਾਰੇ ਬਿਜਲੀ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਕਿਸੇ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਸਥਾਨਕ ਵਾਰਡ ਵਾਸੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਨਵੇਂ ਬਕਸੇ ਲਗਾਏ ਜਾਣ ਦੀ ਮੰਗ ਕੀਤੀ ਹੈ | ਓਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਪਾਵਰਕਾਮ ਦੇ ਐਸ. ਡੀ. ਓ. ਦਵਿੰਦਰ ਕੁਮਾਰ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ, ਪਰ ਹੁਣ ਇਸ ਸਮੱਸਿਆ ਨੂੰ ਜਲਦ ਹੱਲ ਕਰਵਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨਾਂ ਨੇ ਮੈਡੀਕਲ ਦੀਆਂ ਦੁਕਾਨਾਂ 'ਤੇ ਛਾਪੇਮਾਰੀ 'ਤੇ ਜਤਾਇਆ ਇਤਰਾਜ਼ <br/> ਅਗਲੀ ਖ਼ਬਰ ਰਾਸਾ ਯੂ. ਕੇ. ਦੇ ਵਫ਼ਦ ਵਲੋਂ ਐਫੀਲੀਏਟਿਡ ਸਕੂਲਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਿੱਖਿਆ ਬੋਰਡ ਦੇ ਚੇਅਰਮੈਨ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।